ਸੀਟੀਵੀ ਵੱਲੋਂ ਗਲਤ ਰਿਪੋਰਟਿੰਗ ਲਈ ਮੁਆਫੀ ਮੰਗਣ ‘ਤੇ ਪੈਟਰਿਕ ਬ੍ਰਾਊਨ ਨੇ ਸੀਟੀਵੀ ਨਾਲ ਮੁਕੱਦਮੇ ਦਾ ਕੀਤਾ ਨਿਪਟਾਰਾ
Patrick Brown, the former Ontario Progressive Conservative leader and current mayor of Brampton, Ont., has settled his case with CTV National News, paving the way for what many assume to be his entry into the federal Conservative leadership campaign.
According to CTV news, Brown was forced to resign as leader of the Ontario Progressive Conservatives in 2018, just months before a provincial election, following claims of sexual misconduct involving two women. Brown has always maintained his innocence. In court, the allegations have never been proven.
Brown filed a defamation case against CTV later that year, seeking $8 million in damages.
CTV National News and Brown reached an agreement on Monday stating that they had “settled their legal disagreement.” CTV also expressed sorry for broadcasting mistakes that caused Brown his position as leader of the Ontario Progressive Conservatives four years ago.
“Key details provided to CTV for the report were inaccurate and needed to be corrected.” CTV National News regrets providing those details in the storey and any hurt this may have caused Mr. Brown, according to a statement released by the network.
One of the women who came forward initially told CTV that she was young and in high school at the time of the alleged occurrences, but later revised her storey to claim she was 19 and had graduated from high school.
Brown, according to a source close to him who spoke to the National Post on the condition of anonymity, believes that CTV’s statement “speaks for itself.”
“He is relieved that this is over, and he expresses his gratitude to his wife, family, and many supporters across the country.” He is relieved that his name has been cleared and that this chapter of his life has come to an end,” the person continued.
ਪੈਟਰਿਕ ਬ੍ਰਾਊਨ, ਸਾਬਕਾ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਅਤੇ ਬਰੈਂਪਟਨ, ਓਨਟਾਰੀਓ ਦੇ ਮੌਜੂਦਾ ਮੇਅਰ, ਸੀਟੀਵੀ ਨੈਸ਼ਨਲ ਨਿਊਜ਼ ਦੇ ਖਿਲਾਫ ਆਪਣੇ ਮੁਕੱਦਮੇ ਵਿੱਚ ਇੱਕ ਸਮਝੌਤੇ ‘ਤੇ ਪਹੁੰਚ ਗਏ ਹਨ।
ਬ੍ਰਾਊਨ ਨੂੰ 2018 ਵਿੱਚ ਪ੍ਰੋਵਿੰਸ਼ੀਅਲ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ, ਸੀਟੀਵੀ ਨਿਊਜ਼ ਦੀ ਰਿਪੋਰਟ ‘ਤੇ, ਦੋ ਔਰਤਾਂ ਦੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਕਾਰਨ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਦੇ ਨੇਤਾ ਵਜੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਬ੍ਰਾਊਨ ਨੇ ਹਮੇਸ਼ਾ ਕਿਸੇ ਗਲਤ ਕੰਮ ਤੋਂ ਇਨਕਾਰ ਕੀਤਾ ਹੈ। ਅਦਾਲਤ ਵਿੱਚ ਇਹ ਦੋਸ਼ ਕਦੇ ਵੀ ਸਾਬਤ ਨਹੀਂ ਹੋਏ।
ਉਸ ਸਾਲ ਬਾਅਦ ਵਿੱਚ, ਬ੍ਰਾਊਨ ਨੇ $8 ਮਿਲੀਅਨ ਹਰਜਾਨੇ ਦੀ ਮੰਗ ਕਰਦੇ ਹੋਏ CTV ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।
ਸੋਮਵਾਰ ਨੂੰ, ਸੀਟੀਵੀ ਨੈਸ਼ਨਲ ਨਿਊਜ਼ ਨੇ ਬ੍ਰਾਊਨ ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਜੋ ਇਹ ਦਰਸਾਉਂਦਾ ਹੈ ਕਿ ਉਹਨਾਂ ਨੇ “ਆਪਣੇ ਕਾਨੂੰਨੀ ਵਿਵਾਦ ਨੂੰ ਸੁਲਝਾ ਲਿਆ ਹੈ।” ਸੀਟੀਵੀ ਨੇ ਆਪਣੀ ਰਿਪੋਰਟਿੰਗ ਵਿੱਚ ਅਸ਼ੁੱਧੀਆਂ ਲਈ ਅਫਸੋਸ ਵੀ ਪ੍ਰਗਟ ਕੀਤਾ, ਜਿਸ ਕਾਰਨ ਬ੍ਰਾਊਨ ਨੂੰ ਚਾਰ ਸਾਲ ਪਹਿਲਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
” CTV ਨੂੰ ਪ੍ਰਦਾਨ ਕੀਤੇ ਗਏ ਮੁੱਖ ਵੇਰਵੇ ਅਸਲ ਵਿੱਚ ਗਲਤ ਸਨ। ਸੀਟੀਵੀ ਨੈਸ਼ਨਲ ਨਿਊਜ਼ ਵਿਚਲੇ ਵੇਰਵਿਆਂ ਅਤੇ ਇਸ ਨਾਲ ਮਿਸਟਰ ਬ੍ਰਾਊਨ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਅਫਸੋਸ ਹੈ, ”ਸੀਟੀਵੀ ਨੇ ਬਿਆਨ ਵਿਚ ਕਿਹਾ ਗਿਆ ਹੈ।
ਅੱਗੇ ਆਈਆਂ ਔਰਤਾਂ ਵਿੱਚੋਂ ਇੱਕ ਨੇ ਅਸਲ ਵਿੱਚ ਸੀਟੀਵੀ ਨੂੰ ਦੱਸਿਆ ਸੀ ਕਿ ਉਹ ਕਥਿਤ ਘਟਨਾਵਾਂ ਦੇ ਸਮੇਂ ਨਾਬਾਲਗ ਸੀ ਅਤੇ ਹਾਈ ਸਕੂਲ ਵਿੱਚ ਪੜ੍ਹਦੀ ਸੀ, ਪਰ ਬਾਅਦ ਵਿੱਚ ਆਪਣੀ ਕਹਾਣੀ ਨੂੰ ਬਦਲ ਦਿੱਤਾ ਕਿ ਉਹ ਅਸਲ ਵਿੱਚ ਉਸ ਸਮੇਂ 19 ਸਾਲ ਦੀ ਸੀ ਅਤੇ ਹਾਈ ਸਕੂਲ ਦੀ ਗ੍ਰੈਜੂਏਸ਼ਨ ਕੀਤੀ ਸੀ।
ਬ੍ਰਾਊਨ ਦੇ ਨਜ਼ਦੀਕੀ ਇੱਕ ਸਰੋਤ ਜਿਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ,“ਉਹ ਖੁਸ਼ ਹੈ, ਉਹ ਆਪਣੀ ਪਤਨੀ, ਪਰਿਵਾਰ ਅਤੇ ਦੇਸ਼ ਭਰ ਦੇ ਬਹੁਤ ਸਾਰੇ ਸਮਰਥਕਾਂ ਦਾ ਧੰਨਵਾਦ ਕਰਦਾ ਹੈ। ਉਹ ਖੁਸ਼ ਹੈ ਕਿ ਉਸਦਾ ਨਾਮ ਸਾਫ਼ ਹੋ ਗਿਆ ਹੈ ਅਤੇ ਉਸਦੀ ਜ਼ਿੰਦਗੀ ਦਾ ਇਹ ਅਧਿਆਏ ਹੁਣ ਬੰਦ ਹੋ ਗਿਆ ਹੈ।”