16 ਲੋਕਾਂ ਦੀ ਜਾਨ ਲੈਣ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ
Jaskirat Singh Sidhu, a Punjabi-born semi-truck driver who killed 16 people in a Humboldt Brocos bus crash in Canada, will be deported from Canada after serving his sentence. According to Sidhu’s immigration lawyer, Michael Green, the Canadian Border Services Agency (CBSA) has rejected Sidhu’s appeal, in which he seek permission to stay in Canada after serving his sentence.
It may be mentioned here that 16 people were killed and 13 others were injured in a bus accident on April 6, 2018. Most of the dead and injured were members of the Saskatchewan junior ice hockey team. Sidhu, a permanent resident of Canada, was sentenced by a court to eight years in prison after being found guilty of dangerous driving, death and causing bodily harm.
Sidhu’s case will now be handed over to the Immigration and Refugee Board to decide whether he should be deported to India. Sidhu’s lawyer, Michael Green, said that they are planning to challenge in federal court. If driver Jaskirat Singh Sidhu’s planned appeal fails, he will have to return to India from Canada on completion of his sentence.
ਕੈਨੇਡਾ ਵਿੱਚ ਹਮਬੋਲਟ ਬਰੋਕੋਸ ਬੱਸ ਹਾਦਸੇ ਵਿੱਚ 16 ਲੋਕਾਂ ਦੀ ਜਾਨ ਲੈਣ ਵਾਲੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ। ਸਿੱਧੂ ਦੇ ਇਮੀਗ੍ਰੇਸ਼ਨ ਵਕੀਲ ਮਾਈਕਲ ਗ੍ਰੀਨ ਮੁਤਾਬਕ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਸਿੱਧੂ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਸਜ਼ਾ ਕੱਟ ਕੇ ਕੈਨੇਡਾ ਰਹਿਣ ਦੀ ਇਜਾਜ਼ਤ ਮੰਗੀ ਸੀ।
ਜ਼ਿਕਰਯੋਗ ਹੈ ਕਿ 6 ਅਪ੍ਰੈਲ 2018 ਨੂੰ ਬੱਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਹੋਰ ਜ਼ਖਮੀ ਹੋ ਗਏ ਸਨ।ਮ੍ਰਿਤਕਾਂ ਅਤੇ ਜ਼ਖਮੀਆਂ ‘ਚ ਜ਼ਿਆਦਾਤਰ ਸਸਕੈਚਵਨ ਜੂਨੀਅਰ ਆਈਸ ਹਾਕੀ ਟੀਮ ਦੇ ਮੈਂਬਰ ਸਨ। ਕੈਨੇਡਾ ਦੇ ਸਥਾਈ ਨਿਵਾਸੀ ਸਿੱਧੂ ਨੂੰ ਇਕ ਅਦਾਲਤ ਨੇ ਖਤਰਨਾਕ ਡਰਾਈਵਿੰਗ, ਮੌਤ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਸਿੱਧੂ ਦਾ ਮਾਮਲਾ ਹੁਣ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ ਸੌਂਪਿਆ ਜਾਵੇਗਾ ਤਾਂ ਜੋ ਫੈਸਲਾ ਕੀਤਾ ਜਾ ਸਕੇ ਕਿ ਉਨ੍ਹਾਂ ਨੂੰ ਭਾਰਤ ਡਿਪੋਰਟ ਕੀਤਾ ਜਾਵੇ ਜਾਂ ਨਹੀਂ। ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਸੰਘੀ ਅਦਾਲਤ ਵਿੱਚ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੀ ਅਪੀਲ ਫੇਲ੍ਹ ਹੋ ਜਾਂਦੀ ਹੈ ਤਾਂ ਉਸ ਨੂੰ ਸਜ਼ਾ ਪੂਰੀ ਹੋਣ ‘ਤੇ ਕੈਨੇਡਾ ਤੋਂ ਭਾਰਤ ਪਰਤਣਾ ਪਵੇਗਾ।