GTA News Media

Top Info Bar
22.1°C Toronto Loading date...
Punjab World

ਰੂਸ ਵਲੋਂ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼

ਰੂਸ ਵਲੋਂ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼
Share this post via:

ਰੂਸ ਨੇ ਭਾਰਤ ਨੂੰ ਜਾਰੀ ਜੰਗ ਦਰਮਿਆਨ ਸਸਤੇ ਤੇਲ ਦੀ ਪੇਸ਼ਕਸ਼ ਕੀਤੀ ਹੈ।

ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਭਾਰਤ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਫੋਨ ‘ਤੇ ਸਸਤੇ ਤੇਲ ਦੀ ਪੇਸ਼ਕਸ਼ ਕੀਤੀ। ਇਸ ਦੇ ਨਾਲ ਹੀ ਨੋਵਾਕ ਨੇ ਭਾਰਤ ਵੱਲੋਂ ਰੂਸ ਦੇ ਪੈਟਰੋਲੀਅਮ ਖੇਤਰ ਵਿੱਚ ਨਿਵੇਸ਼ ਵਧਾਉਣ ਦੀ ਇੱਛਾ ਪ੍ਰਗਟਾਈ।

ਰੂਸ-ਯੂਕਰੇਨ ਯੁੱਧ ਕਾਰਨ ਰੂਸ ਦੀ ਆਰਥਿਕਤਾ ਨੂੰ ਠੇਸ ਪਹੁੰਚਾਉਣ ਲਈ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਰੂਸੀ ਤੇਲ ‘ਤੇ ਪਾਬੰਦੀਆਂ ਕਾਰਨ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਨੂੰ ਛੂਹ ਗਈ ਹੈ, ਜੋ ਅਜੇ ਵੀ 100 ਤੋਂ ਉਪਰ ਹੈ।

ਅਜਿਹੇ ਹਾਲਾਤਾਂ ‘ਚ ਵਿਦੇਸ਼ੀ ਤੇਲ ‘ਤੇ ਨਿਰਭਰ ਭਾਰਤ ਲਈ ਇਹ ਚੰਗਾ ਮੌਕਾ ਹੈ, ਪਰ ਇਸ ਕਾਰਨ ਪੱਛਮ ਦੇ ਦਬਾਅ ਕਾਰਨ ਭਾਰਤ ਇਸ ਮੌਕੇ ਤੋਂ ਪਿੱਛੇ ਹਟ ਸਕਦਾ ਹੈ। ਭਾਰਤ ਇਸ ਸਮੇਂ ਰੂਸ ਤੋਂ 1 ਅਰਬ ਡਾਲਰ ਮੁੱਲ ਦੇ ਪੈਟਰੋਲੀਅਮ ਪਦਾਰਥਾਂ ਦੀ ਦਰਾਮਦ ਕਰਦਾ ਹੈ।

ਪੱਛਮੀ ਪਾਬੰਦੀਆਂ ਕਾਰਨ ਰੂਸ ਕੋਲ ਤੇਲ ਖਤਮ ਹੋ ਗਿਆ ਹੈ।

ਜੁਝਾਰ ਸਿੰਘ