GTA News Media

Top Info Bar
22.1°C Toronto Loading date...
India

ਟਾਟਾ ਸੰਨਜ਼ ਦੇ ਮੁਖੀ ਚੰਦਰਸ਼ੇਖਰਨ ਨੂੰ ਏਅਰ ਇੰਡੀਆ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

ਟਾਟਾ ਸੰਨਜ਼ ਦੇ ਮੁਖੀ ਚੰਦਰਸ਼ੇਖਰਨ ਨੂੰ ਏਅਰ ਇੰਡੀਆ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ
Share this post via:

ਹਵਾਬਾਜ਼ੀ ਉਦਯੋਗ ਦੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਏਅਰਲਾਈਨ ਦੇ ਬੋਰਡ ਦੁਆਰਾ ਏਅਰ ਇੰਡੀਆ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਸਾਲਟ-ਟੂ-ਸਾਫਟਵੇਅਰ ਸਮੂਹ ਟਾਟਾ ਗਰੁੱਪ ਨੇ ਪਿਛਲੇ ਸਾਲ 8 ਅਕਤੂਬਰ ਨੂੰ 18,000 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਕਰਜ਼ੇ ਦੇ ਬੋਝ ਹੇਠ ਦੱਬੀ ਸਰਕਾਰੀ ਏਅਰ ਇੰਡੀਆ ਨੂੰ ਹਾਸਲ ਕਰਨ ਦੀ ਬੋਲੀ ਜਿੱਤ ਲਈ ਸੀ।

ਟਾਟਾ ਸੰਨਜ਼ ਨੇ ਅਜੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਈ.ਓ.) ਦੀ ਨਿਯੁਕਤੀ ਨਹੀਂ ਕੀਤੀ ਹੈ।