ਟੋਰਾਂਟੋ ਪੀਅਰਸਨ ‘ਤੇ ਰੂਸ ਦੇ ਇੱਕ ਵੱਡੇ ਜਹਾਜ਼ ਨੂੰ ਅਣਮਿੱਥੇ ਸਮੇਂ ਲਈ ਰਵਾਨਾ ਹੋਣ ਦੀ ਮਨਾਹੀ
A huge Russian airliner has been grounded and is not allowed to leave Toronto Pearson International Airport indefinitely.
The Russian freight jet, operated by the airline Volga-Dnepr, has been parked in Toronto since the Canadian government closed the airspace to Russian aircraft operators on February 27.
The Antonov An-124 arrived in Canada via Anchorage and Russia after flying from China. The plane was supposed to leave Toronto shortly after landing, but the flight was cancelled.
ਰੂਸ ਦੇ ਇੱਕ ਵੱਡੇ ਜਹਾਜ਼ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਾਰ ਦਿੱਤਾ ਗਿਆ ਹੈ ਅਤੇ ਅਣਮਿੱਥੇ ਸਮੇਂ ਲਈ ਰਵਾਨਾ ਹੋਣ ਦੀ ਮਨਾਹੀ ਕਰ ਦਿੱਤੀ ਗਈ ਹੈ।
ਰੂਸੀ ਕਾਰਗੋ ਜਹਾਜ਼, ਜੋ ਕਿ ਏਅਰਲਾਈਨ ਵੋਲਗਾ-ਡਨੇਪਰ ਨਾਲ ਸਬੰਧਤ ਹੈ, 27 ਫਰਵਰੀ ਤੋਂ ਟੋਰਾਂਟੋ ਵਿਖੇ ਖੜ੍ਹਾ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਰੂਸੀ ਏਅਰਕ੍ਰਾਫਟ ਆਪਰੇਟਰਾਂ ਲਈ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
ਐਂਟੋਨੋਵ ਐਨ-124 ਚੀਨ ਤੋਂ ਐਂਕਰੇਜ ਅਤੇ ਰੂਸ ਰਾਹੀਂ ਕੈਨੇਡਾ ਪਹੁੰਚਿਆ। ਜਹਾਜ਼ ਨੇ ਕੈਨੇਡਾ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਟੋਰਾਂਟੋ ਛੱਡਣ ਦੀ ਯੋਜਨਾ ਬਣਾਈ , ਪਰ ਉਹ ਉਡਾਣ ਰੱਦ ਕਰ ਦਿੱਤੀ ਗਈ ਹੈ।
ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਜੇਕਰ ਨਿਯਮਾਂ ਅਤੇ ਪਾਬੰਦੀਆਂ ਦੀ ਪਾਲਣਾ ਨਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਉਹ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕਰਨਗੇ।