230 ਪਾਉੰਡ ਕੋਕੀਨ ਨਾਲ ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ਚ ਕਾਬੂ
LAS VEGAS, Nevada ( Kultaran Singh Padhiana)- Two Indian-origin truck drivers Nanak Singh and Chandra Prakash have been arrested and charged with 230 pounds of cocaine in a truck-trailer loaded with tomatoes at Interstate 15 and St. Rose Parkway in the US state of Nevada. According to police, both the truck drivers appeared in a state of panic while stopping and asking questions, after which a search was conducted on suspicion. The market value of the seized cocaine is said to be American $10.5 million. The arrests were made in a joint operation by K9 officers and the Las Vegas Metropolitan Police Department at 2:30 a.m. Friday. Security officials are investigating further and more arrests are likely in the near future.
ਲਾਸ ਵੇਗਾਸ,ਨੇਵਾਡਾ (ਕੁਲਤਰਨ ਸਿੰਘ ਪਧਿਆਣਾ) – ਅਮਰੀਕਾ ਦੇ ਸੂਬੇ ਨੇਵਾਡਾ ਦੇ ਇੰਟਰਸਟੇਟ 15 ਅਤੇ ਸੈੰਟ ਰੋਜ਼ ਪਾਰਕਵੇਅ ਵਿਖੇ ਇੱਕ ਟਮਾਟਰਾ ਨਾਲ ਭਰੇ ਟਰੱਕ-ਟਰੈਲਰ ਚੋ 230 ਪਾਉੰਡ ਕੋਕੀਨ ਨਾਲ, ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰ ਨਾਨਕ ਸਿੰਘ ਅਤੇ ਚੰਦਰ ਪ੍ਰਕਾਸ਼ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਰੋਕਣ ਅਤੇ ਸਵਾਲ ਪੁੱਛਣ ਮੌਕੇ ਦੋਵੇ ਟਰੱਕ ਡਰਾਈਵਰ ਘਬਰਾਹਟ ਵਿੱਚ ਨਜ਼ਰ ਆਏ ਜਿਸਤੇ ਬਾਅਦ ਸ਼ਕ ਪੈਣ ਤੇ ਇਹ ਤਲਾਸ਼ੀ ਲਈ ਗਈ ਹੈ। ਇਸ ਮੌਕੇ ਫੜੀ ਗਈ ਕੋਕੀਨ ਦਾ ਬਾਜਾਰ ਮੁੱਲ 10.5 ਮਿਲੀਅਨ ਅਮਰੀਕੀ ਡਾਲਰ ਦੱਸਿਆ ਜਾ ਰਿਹਾ ਹੈ। ਇਹ ਬਰਾਮਦਗੀ K9 ਅਫਸਰਾ ਅਤੇ ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਸਾਂਝੀ ਕਾਰਵਾਈ ਚ ਸ਼ੁੱਕਰਵਾਰ ਸਵੇਰ 2:30 ਵਜੇ ਹੋਈ ਹੈ। ਸੁਰੱਖਿਆ ਅਧਿਕਾਰੀ ਹੋਰ ਜਾਂਚ ਵਿੱਚ ਲੱਗੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।