ਜਸਪਾਲ ਜੀਤ ਕੌਰ ਜਿਸ ਦਾ ਪਿਛਲਾ ਪਿੰਡ ਪੱਤੋ ਖਾਈ ਸੀ। ਛੋਟੀ ਉਮਰ ਦੇ ਵਿੱਚ ਹੀ ਫਿਲਪੀਨ ਜਾਕੇ ਵਸ ਗਈ। ਆਪਣੇ ਮਾਂ ਪਿਓ ਦੇ ਨਾਲ ਓਥੇ ਪੜੀ ਕਾਲਜ ਕੀਤਾ ਅਤੇ ਆਪਣਾ ਬਿਜਨੈੱਸ ਸ਼ੁਰੂ ਕੀਤਾ। ਪੈਸੇ ਦੇ ਲੈਣ ਦੇਣ ਅਤੇ ਸੋਨੇ ਦਾ ਇਸ ਦੌਰਾਨ ਜਸਪਾਲ ਜੀਤ ਦਾ ਵਿਆਹ ਹੋ ਜਾਂਦਾ। ਇੱਕ ਬੱਚੀ ਵੀ ਜਨਮ ਲੈਂਦੀ ਹੈ, ਪਰ ਕਿਸੇ ਕਾਰਨਾਂ ਕਰਕੇ ਜਸਪਾਲ ਜੀਤ ਦਾ ਆਪਣੇ ਪਤੀ ਨਾਲ ਤਲਾਕ ਹੋ ਜਾਂਦਾ ਹੈ | ਜਿਹੜੀ ਬੇਟੀ ਸੀ ਓਹ ਜਸਪਾਲਜੀਤ ਨੇ ਹੀ ਰੱਖ ਲਈ।
ਓਸ ਤੋਂ ਬਾਅਦ ਜਸਪਾਲਜੀਤ ਆਪਣੇ ਕਾਰੋਬਾਰ ਵਿੱਚ ਲੱਗ ਗਈ। ਕਿਤੇ ਕਿਤੇ ਜਦ ਵੇਹਲ ਮਿਲਦਾ ਤਾ ਸ਼ੋਸ਼ਲ ਮੀਡੀਆ ਵਰਤ ਲੈਂਦੀ ਸੀ। ਜਿਸ ਵਿਚ ਮੁੱਖ ਤੌਰ ਤੇ ਫੇਸਬੁੱਕ ਵਰਤਦੀ ਸੀ। ਇਸ ਦੌਰਾਨ ਫੇਸਬੁੱਕ ਤੇ ਇਸ ਦੀ ਮੁਲਾਕਾਤ ਮਲਕੀਤ ਸਿੰਘ ਢਾਂਡਾ ਪਿੰਡ ਹਰੀਕੇ ਜਿਲਾ ਸੰਗਰੂਰ ਨਾਲ ਹੋਈ, ਜਿਹੜਾ ਇਸ ਨਾਲ ਚੈਟ ਕਰਦਾ ਰਿਹਾ। ਜਿਸ ਨਾਲ ਇਹਨਾ ਦੀ ਨੇੜਤਾ ਵਧਦੀ ਗਈ | ਫੇਰ ਇਕ ਦਿਨ ਆਇਆ ਮਲਕੀਤ ਨੇ ਪਿਆਰ ਦਾ ਇਜਹਾਰ ਕੀਤਾ ਅਤੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਕਿਓਂ ਕਿ ਉਦੋ ਤੱਕ ਗੱਲਾਂ ਕਰਦੇ ਕਰਦੇ ਇਹ ਪਤਾ ਲੱਗ ਚੁੱਕਾ ਸੀ ਕਿ ਇਹ ਅਸਾਮੀ ਮੋਟੀ ਹੈ। ਭਾਵ ਜਸਪਾਲ ਜੀਤ ਕੋਲ ਪੈਸਾ ਟਕਾ ਕਾਫੀ ਹੈ । ਜਦੋਂ ਵਿਆਹ ਵਾਸਤੇ ਮਲਕੀਤ ਨੇ ਕਿਹਾ ਤਾਂ ਜਸਪਾਲ ਨੇ ਇਹ ਆਖ ਕੇ ਜਵਾਬ ਦੇ ਦਿੱਤਾ ਕਿ ਮੈਂ ਪਹਿਲਾਂ ਤਲਾਕ ਸ਼ੁਧਾ ਹਾਂ ਅਤੇ ਇੱਕ ਬੱਚੀ ਦੀ ਮਾਂ ਹਾਂ ਹੁਣ ਮੈਂ ਵਿਆਹ ਵਾਰੇ ਸੋਚ ਵੀ ਨਹੀ ਸਕਦੀ। ਜਦੋ ਜਸਪਾਲ ਨੇ ਜਵਾਬ ਦੇ ਦਿੱਤਾ ਤਾਂ ਇਸ ਮਲਕੀਤ ਨੇ ਨਵਾਂ ਪੈਤਰਾ ਖੇਢਿਆ ਕਿ ਹਸਪਤਾਲ ਦਾਖਿਲ ਹੋ ਗਿਆ ਅਤੇ ਜਸਪਾਲ ਨੂੰ ਮਲਕੀਤ ਦੀ ਭੈਣ ਹਸਪਤਾਲ ਵਿਚੋਂ ਵੀਡੀਓ ਕਾਲ ਕਰਦੀ ਹੈ, ਕਿ ਇਹ ਦੇਖ ਮੇਰਾ ਭਰਾ ਤੇਰੇ ਪਿਆਰ ਵਿਚ ਪਾਗਲ ਹੋਕੇ ਆਤਮ ਹੱਤਿਆ ਕਰਨ ਲੱਗਾ ਸੀ। ਇਹ ਡ੍ਰਾਮਾ ਇਸ ਕਰਕੇ ਕੀਤਾ ਗਿਆ ਸੀ ਤਾਂ ਜੋ ਜਸਪਾਲ ਨੂੰ ਆਪਣੇ ਜਾਲ ਵਿਚ ਫਸਾਇਆ ਜਾ ਸਕੇ ।
ਇਹ ਦੇਖ ਕੇ ਜਸਪਾਲ ਦਾ ਮਨ ਪਿਘਲ ਗਿਆ ਅਤੇ ਓਹਨੇ ਆਪਣੇ ਪਿਤਾ ਨਾਲ ਗੱਲ ਕੀਤੀ ਕਿ ਮੇਰੇ ਨਾਲ ਇਸ ਤਰਾਂ ਕੋਈ ਪਿਆਰ ਕਰਦਾ ਹੈ ਅਤੇ ਓਹ ਕਹਿੰਦਾ ਇੰਡੀਆ ਆਕੇ ਮੇਰੇ ਨਾਲ ਵਿਆਹ ਕਰਵਾ ਤਾਂ, ਜਸਪਾਲ ਦੇ ਪਿਤਾ ਨੇ ਕਿਹਾ ਧੀਏ ਹੁਣ ਸਾਰੀ ਉਮਰ ਤੂੰ ਇਸ ਤਰਾਂ ਥੋੜੀ ਰਹੇਗੀ। ਜੇਕਰ ਕੋਈ ਇੰਨਾ ਪਿਆਰ ਕਰਦਾ ਹੈ ਤਾਂ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ | ਫੇਰ ਜਸਪਾਲ ਨੇ ਮਲਕੀਤ ਨੂੰ ਕਿਹਾ ਕਿ ਮੈਂ ਤਿਆਰ ਹਾਂ ਅਤੇ ਜਸਪਾਲ ਨੇ ਮਲਕੀਤ ਨੂੰ ਕਿਹਾ ਮੈ ਤੇਰੇ ਨਾਲ ਵਿਆਹ ਕਰਵਾਉਣ ਵਾਸਤੇ ਜਲਦੀ ਆ ਰਹੀ ਹਾਂ ਤਾਂ ਜਸਪਾਲ ਨੇ ਕਿਹਾ ਕਿ ਹੁਣ ਆਪਾਂ ਫਿਲਪੀਨ ਨਹੀ ਰਹਿਣਾ ਹੁਣ ਆਪਾਂ ਇੰਡੀਆ ਹੀ ਰਹਾਂਗੇ। ਆਪਣੇ ਕੋਲ ਬਹੁਤ ਜਾਇਦਾਦ ਹੈ |
ਜਸਪਾਲ ਨੇ ਮਲਕੀਤ ਨੂੰ ਕਿਹਾ ਕਿ ਮੇਰੇ ਕੋਲ ਦੋ ਘਰ ਨੇ ਦੁਕਾਨਾਂ ਨੇ ਇਹ ਸਭ ਮੇਰੇ ਨਾਮ ਨੇ ਇਹਨਾ ਨੂੰ ਛੱਡ ਕਿਵੇਂ ਆ ਜਾਵਾਂ ਤਾਂ ਮਲਕੀਤ ਨੇ ਕਿਹਾ ਇਹ ਸਭ ਵੇਚ ਦੇ ਆਪਾਂ ਕੀ ਕਰਨੇ ਨੇ। ਜਸਪਾਲ ਦੀਆਂ ਅੱਖਾਂ ਤੇ ਇਸ਼ਕ ਦਾ ਐਸਾ ਪਰਦਾ ਪਿਆ ਕਿ ਓਹਨੇ ਇਕ ਸਾਲ ਦੇ ਵਿਚ ਵਿਚ ਸਾਰਾ ਕੁੱਝ ਵੇਚ ਵੱਟ ਦਿੱਤਾ ਆਪਣਾ ਇੱਕ ਕਿਲੋ ਸੋਨਾ ਅਤੇ 6 ਕੁ ਕਰੋੜ ਰੁਪਿਆ ਆਪਣੇ ਅਕਾਉੰਟ ਵਿਚ ਪਾ ਲਿਆ ਅਤੇ ਆਪਣੀ ਬੇਟੀ ਨੂੰ ਲੈਕੇ ਇੰਡੀਆਂ ਚਲੀ ਗਈ ।ਬਹੁਤ ਹੀ ਧੂਮ ਧਾਮ ਨਾਲ ਵਿਆਹ ਹੋਇਆ ਜਸਪਾਲ ਨੂੰ ਚਾਅ ਸੀ ਵਿਆਹ ਦਾ ਪਰ ਮਲਕੀਤ ਦੇ ਦਿਲ ਵਿਚ ਚੋਰ ਸੀ ਕਿ ਹੁਣ ਮੱਛੀ ਪੂਰੀ ਤਰ੍ਹਾਂ ਜਾਲ ਵਿਚ ਫਸ ਚੁੱਕੀ ਹੈ। ਮਲਕੀਤ ਵਿਆਹ ਤੋਂ ਥੋੜੀ ਦੇਰ ਬਾਅਦ ਜਸਪਾਲ ਨੂੰ ਕਹਿਣ ਲੱਗਾ ਹੁਣ ਆਪਾਂ ਜਿਹੜੇ ਫਿਲਪੀਨ ਵਿਚ ਪੈਸੇ ਪਏ ਨੇ ਨੇ ਤੇਰੇ ਅਕਾਉੰਟ ਵਿਚ ਓਹ ਓਥੇ ਕੀ ਕਰਨੇ ਨੇ ਓਹਨਾ ਨੂੰ ਆਪਾਂ ਇਥੇ ਭਾਵ ਇੰਡੀਆ ਟਰਾਂਸਫਰ ਕਰ ਲੈਂਦੇ ਹਾਂ। ਉਦੋ ਤੱਕ ਮਲਕੀਤ ਜਸਪਾਲ ਦਾ ਵਿਸ਼ਵਾਸ ਪੂਰਾ ਜਿੱਤ ਚੁੱਕਾ ਸੀ। ਮਲਕੀਤ ਦੀਆਂ ਗੱਲਾਂ ਵਿਚ ਆਕੇ ਜਸਪਾਲ ਨੇ ਮਲਕੀਤ ਦੇ ਅਕਾਉੰਟ ਵਿਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕਰ ਦਿਤੇ। ਦੋ ਕੁ ਮਹੀਨਿਆਂ ਵਿਮਚ ਹੀ ੫ ਕਰੋੜ ਤੋ ਜਿਆਦਾ ਪੈਸਾ ਮਲਕੀਤ ਦੇ ਖਾਤੇ ਵਿਚ ਪਾ ਦਿੱਤਾ । ਜਿਹੜਾ ਸੋਨਾ ਸੀ ਓਹ ਮਲਕੀਤ ਨੇ ਆਪਣੇ ਬੈੰਕ ਲਾਕਰ ਵਿਚ ਰੱਖ ਲਿਆ ਅਤੇ ਜਸਪਾਲ ਨੂੰ ਕਹਿਣ ਲੱਗਾ ਚੰਡੀਗੜ ਦਾ ਏਜੰਟ ਮੈਨੂੰ ਜਾਣਦਾ, ਓਹ ਵੀਹ ਲੱਖ ਮੰਗਦਾ ਆਪਾਂ ਨੂੰ ਫੈਮਿਲੀ ਵੀਜਾ ਲਗਵਾ ਦੇਵੇਗਾ।
ਜਸਪਾਲ ਨੇ ਕਿਹਾ ਮਲਕੀਤ ਤੂੰ ਪਹਿਲਾਂ ਕਹਿੰਦਾ ਸੀ ਫਿਲਪੀਨ ਤਾ ਰਹਿਣਾ ਨਹੀ ਪੰਜਾਬ ਰਹਾਂਗੇ ਹੁਣ, ਤਾਂ ਮਲਕੀਤ ਕਹਿੰਦਾ ਅਮਰੀਕਾ ਵਧੀਆ ਫਿਲਪੀਨ ਵਿਚ ਕੀ ਹੈ ਤਾਂ ਜਸਪਾਲ ਨੇ ਹਾਂ ਆਖ ਦਿਤੀ ਅਤੇ ਚੰਡੀਗੜ ਦੀ ਇਕ ਏਜੇਂਟ ਨੂੰ 20 ਲੱਖ ਰੁਪਿਆ ਦੇਕੇ ਡੋੰਕੀ ਲਗਾ ਕੇ ਪਹੁੰਚ ਗਿਆ ਅਤੇ ਜਸਪਾਲ ਉਡੀਕਦੀ ਰਹੀ ਕਿ ਫੈਮਿਲੀ ਵੀਜਾ ਆਊਗਾ। ਪਰ ਮਲਕੀਤ ਸਾਰਾ ਪੈਸਾ ਹੜੱਪ ਕਰਕੇ ਅਮਰੀਕਾ ਆ ਗਿਆ। ਜਦੋਂ ਪਹੁੰਚ ਗਿਆ ਤਾਂ ਜਸਪਾਲ ਨੂੰ ਫੋਨ ਕਰਕੇ ਕਹਿੰਦਾ ਤੂੰ ਫਿਲਪੀਨ ਜਾਣਾ ਹੈ ਤਾਂ ਚਲੀ ਜਾ ਮੈਂ ਨਹੀ ਹੁਣ ਤੈਨੂੰ ਰੱਖਣਾ ।ਅੱਜ ਕੱਲ ਇਹ ਮਲਕੀਤ ਸਿੰਘ ਕੈਲੀਫੋਰਨੀਆਂ ਵਿਚ ਰਹਿ ਰਿਹਾ ਹੈ। ਜਿਸ ਨੇ ਰਿਉਫ੍ਜੀ ਕੇਸ ਕੀਤਾ ਹੋਇਆ ਹੈ ਅਤੇ ਪੱਕਾ ਹੋਣ ਦੀ ਕੋਸ਼ਿਸ਼ ਵਿਚ, ਓਧਰ ਜਸਪਾਲ ਨੇ ਹਰ ਹੀਲਾ ਵਰਤਕੇ ਦੇਖ ਲਿਆ ਇਸ ਨੇ ਅਤੇ ਇਸ ਦੇ ਪਰਿਵਾਰ ਨੇ ਕੋਈ ਹੱਥ ਪੱਲਾਂ ਨਹੀ ਫੜਾਇਆ । ਜਸਪਾਲ ਹਾਈਕੋਰਟ ਵਿਚ ਠੱਗੀ ਦਾ ਕੇਸ ਪਾ ਚੁਕੀ ਹੈ ਇਸ ਤੋ ਇਲਾਵਾ ਬਹੁਤ ਥਾਂ ਜਸਪਾਲ ਨੇ ਭੱਜ ਦੌੜ ਕੀਤੀ ਪਰ ਕੁੱਝ ਪੱਲੇ ਨਹੀ ਪਿਆ। ਵਿਦੇਸ਼ੀ ਔਰਤ ਹੋਣ ਕਰਕੇ ਕਿਸੇ ਨੇ ਮਦਦ ਨਹੀ ਕੀਤੀ ਇਹ ਵਿਚਾਰੀ ਧੱਕੇ ਖਾ ਕੇ ਵਾਪਿਸ ਫਿਲਪੀਨ ਆ ਗਈ ਹੈ ਅਤੇ ਆਪਣੀ ਬਚੀ ਸਮੇਤ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ ਭਾਵ ਇਸ ਠੱਗ ਕੇ ਕੱਖੋਂ ਹੌਲੀ ਕਰ ਦਿਤੀ ਜੋ ਇਸ ਠੱਗ ਦੇ ਪਿਆਰ ਵਿਚ ਫਸ ਗਈ । ਇਸ ਪੋਸਟ ਦੇ ਅੰਤ ਵਿਚ ਮੈਂ ਸਾਰੇ ਸਬੂਤ ਪਾਉਣ ਲੱਗਾ ਹਾਂ ਆਪੋ ਆਪਣਾ ਮਸ਼ਵਰਾ ਦਿਓ ਤਾਂ ਜੋ ਇਸ ਔਰਤ ਨੂੰ ਇਸ੍ਨਾਫ਼ ਮਿਲ ਸਕੇ ਅਤੇ ਇਸ ਠੱਗ ਨੂੰ ਨੰਗਾ ਕੀਤਾ ਜਾ ਸਕੇ।