GTA News Media

Top Info Bar
22.1°C Toronto Loading date...
Featured Punjab

ਪਾਣੀ ਦੀਆਂ ਬੂੰਦਾਂ ਦੀ ਗੱਲ

ਪਾਣੀ ਦੀਆਂ ਬੂੰਦਾਂ ਦੀ ਗੱਲ
Share this post via:

(ਸਤਪਾਲ ਸਿੰਘ ਜੌਹਲ)- ਮੰਨਣਯੋਗ ਤਰਕ ਹੈ ਕਿ ਕਿਸੇ ਹੋਰ ਨੂੰ ਦੇਣ ਲਈ ਪੰਜਾਬ ਕੋਲ਼ ਇਕ ਬੂੰਦ ਵੀ ਪਾਣੀ ਨਹੀਂ ਹੈ ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਬੇਲੋੜੀ ਫਸਲ (ਜਿਸ ਦਾ ਪੰਜਾਬ ਦੇ ਲੋਕ ਇਕ ਦਾਣਾ ਵੀ ਨਹੀਂ ਖਾਂਦੇ), ਝੋਨਾ ਬੀਜ ਕੇ ਉਜਾੜਨ ਵਾਸਤੇ ਪੰਜਾਬ ਕੋਲ਼ ਪਾਣੀ ਦੇ ਬੇਅੰਤ ਭੰਡਾਰ ਮੌਜੂਦ ਹਨ। ਇਹ ਵੀ ਖਿਆਲ ਰਹੇ ਕਿ ਪਾਣੀ, ਪੰਜਾਬ ਦੇ ਸਾਰੇ ਲੋਕਾਂ ਵਾਸਤੇ ਸਾਂਝੀ ਕੁਦਰਤੀ ਨਿਆਮਤ ਹੈ, ਜਿਸ ਕਰਕੇ ਕਾਸ਼ਤਕਾਰਾਂ ਕੋਲ਼ ਝੋਨੇ ਜਹੀ ਬੇਲੋੜੀ ਫਸਲ ਬੀਜ ਕੇ ਇਸ ਨੂੰ ਉਜਾੜਦੇ ਰਹਿਣ ਦਾ ਹੱਕ ਨਹੀਂ ਹੈ। ਪਾਣੀ ਦੇ ਖਾਤਮੇ ਨਾਲ਼ ਨਾ ਤਾਂ ਸਰਕਾਰਾਂ ਨੇ ਪਿਆਸੀਆਂ ਮਰਨਾ (ਸਰਕਾਰਾਂ ਨੂੰ ਬੋਤਲਾਂ ਵਿੱਚ ਪਾਣੀ ਮਿਲਦਾ ਰਹਿਣਾ), ਨਾ ਇਕੱਲੇ ਕਾਸ਼ਤਕਾਰਾਂ ਨੂੰ ਮੁਸ਼ਕਿਲਾਂ ਆਉਣੀਆਂ ਹਨ ਸਗੋਂ ਸਾਰੇ ਪੰਜਾਬੀਆਂ ਲਈ ਦੁੱਖਾਂ ਤੇ ਆਫਤਾਂ ਦੇ ਪਹਾੜ ਟੁੱਟਣੇ, ਅਤੇ ਜੋ ਟੁੱਟ ਵੀ ਰਹੇ ਹਨ। ਪੰਜਾਬ ਦੀ ਹਵਾ ਵੀ ਅਜਿਹੀ ਕੁਦਰਤੀ ਨਿਆਮਤ ਨਹੀਂ ਹੈ ਜਿਸ ਦਾ ਫਸਲਾਂ ਦੇ ਵੱਢ ਸਾੜ ਕੇ ਸੱਤਿਆਨਾਸ ਕਰਨ ਦਾ ਕਾਸ਼ਤਕਾਰਾਂ ਨੂੰ ਜਨਮਸਿੱਧ ਅਧਿਕਾਰ ਮਿਲ਼ ਹੋਇਆ ਹੋਵੇ। ਹਵਾ `ਤੇ ਪਾਣੀ ਸਾਰੇ ਪੰਜਾਬੀਆਂ ਦੇ ਸਾਂਝੇ ਹਨ ਅਤੇ ਸਾਰੇ ਪੰਜਾਬੀ ਕਾਸ਼ਤਕਾਰ ਨਹੀਂ ਹਨ। ਕਾਸ਼ਤਕਾਰਾਂ ਵਲੋਂ ਅੜੀਆਂ ਨਾਲ ਉਜਾੜੇ ਜਾ ਰਹੇ ਹਵਾ ਤੇ ਪਾਣੀ ਦੀ ਬਰਬਾਦੀ ਨਾਲ਼ ਨੁਕਸਾਨ ਸਾਰੇ ਪੰਜਾਬੀਆਂ (ਮਨੁੱਖਤਾ) ਦਾ ਹੋ ਰਿਹਾ ਹੈ। ਜੇ ਸੱਚੀ ਗੱਲ ਦਾ ਗੁੱਸਾ ਲੱਗ ਰਿਹਾ ਤਦ ਵੀ ਹਰੇਕ ਮਾਈ ਭਾਈ ਆਪਣੇ ਫੇਫੜਿਆਂ ਅਤੇ ਆਪਣੇ ਗੁਰਦਿਆਂ ਦੀ ਤੰਦਰੁਸਤੀ ਦੇ ਹਿੱਤ ਵਿੱਚ ਇਸ ਗੱਲ ਵੱਲ੍ਹ ਸਮੇਂ ਦੇ ਰਹਿੰਦਿਆਂ ਗੌਰ ਕਰ ਲਵੇ। ਜੋ ਫਸਲ ਪਾਣੀ ਦਾ ਉਜਾੜਾ ਕਰ ਲੈਣ ਤੋਂ ਬਾਅਦ ਬੀਜਣੀ ਹੈ, ਉਹ ਹੁਣ ਤੋਂ ਬੀਜਣਾ ਜਰੂਰੀ।