(ਚਮਕੌਰ ਸਿੰਘ ਮਾਛੀਕੇ) -ਗੁਰਜੰਟ ਸਿੰਘ ਜੋ ਕਿ ਪਿਛਲੇ ਦੋ ਸਾਲ ਤੋਂ ਕੈਂਬਰਿਜ ਗੁਰੂਘਰ ਚ ਲਾਂਗਰੀ ਦੀ ਸੇਵਾ ਕਰ ਰਿਹਾ ਸੀ 17 ਅਪ੍ਰੈਲ ਨੂੰ ਅਚਾਨਕ ਗਾਇਬ ਹੋ ਗਿਆ । ਪ੍ਰਬੰਧਕਾਂ ਅਨੁਸਾਰ ਕੋਵਿਡ ਦੌਰਾਨ ਗੁਰਜੰਟ ਸਿੰਘ ਦਾ ਵੀਜ਼ਾ ਵਧਾਇਆ ਗਿਆ ਸੀ ਤੇ ਬੀਤੀ 17 ਅਪ੍ਰੈਲ ਤੋਂ ਬਾਅਦ ਗੁਰਜੰਟ ਸਿੰਘ ਗੁਰੂਘਰ ਤੋਂ ਲਾਪਤਾ ਹੈ । ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਕਮਿਊਨਟੀ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਇਸ ਸ਼ਖ਼ਸ ਨੂੰ ਵੇਖੇ ਤਾਂ ਉਹ ਗੁਰੂਘਰ ਦੇ ਪ੍ਰਬੰਧਕਾਂ (+1 (519) 590-9393 )ਜਾਂ ਪੁਲਿਸ ਨੂੰ ਸੂਚਿਤ ਕਰਨ । ਯਾਦ ਰਹੇ ਕਿ ਪਿਛਲੇ ਮਹੀਨੇ ਰਾਗੀ ਜਥਿਆਂ ਦੇ ਵੀ ਫ਼ਰਾਰ ਹੋਣ ਦੀਆਂ ਖਬਰਾਂ ਮੀਡੀਆ ਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ ।