GTA News Media

Top Info Bar
22.1°C Toronto Loading date...
Punjab

ਕਿਸਾਨਾ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਕੀਤਾ ਐਲਾਨ

ਕਿਸਾਨਾ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਕੀਤਾ ਐਲਾਨ
Share this post via:

ਤਰਨ ਤਾਰਨ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 27 ਸਤੰਬਰ ਨੂੰ ਭਾਰਤ ਬੰਦ ਰਹੇਗਾ। ਅੱਜ ਤਰਨਤਾਰਨ ਰਾਜੇਵਾਲ ਯੂਨੀਅਨ ਨੇ ਕਿਸਾਨ ਮੋਰਚੇ ਦੀ ਹੜਤਾਲ ਸੰਬੰਧੀ ਇੱਕ ਅਹਿਮ ਮੀਟਿੰਗ ਬੁਲਾਈ ਗਈ। ਇਹ ਮੀਟਿੰਗ ਤਰਨਤਾਰਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸਮੂਹ ਦੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ ਅਲਾਦੀਨਪੁਰ ਦੀ ਪ੍ਰਧਾਨਗੀ ਦੇ ਹੇਠ ਹੋਈ, ਜਿਸ ਵਿੱਚ ਵੱਖ -ਵੱਖ ਬਲਾਕਾਂ ਦੇ ਪ੍ਰਧਾਨਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ ।

 

ਦੱਸ ਦੇਈਏ, ਕਿ 27 ਸਤੰਬਰ ਨੂੰ ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਖਡੂਰ ਸਾਹਿਬ, ਤੇ ਮੁੱਖ ਧਰਨਾ ਤਰਨਤਾਰਨ ਤੋਂ ਮੋਗਾ ਨੈਸ਼ਨਲ ਹਾਈਵੇ ਤੇ ਮਾਝਾ ਪਬਲਿਕ ਸਕੂਲ ਦੇ ਨੇੜੇ ਦਿੱਤਾ ਜਾਵੇਗਾ। ਹੜਤਾਲ ਸ਼ਾਮ 6 ਵਜੇ ਤੱਕ ਖਤਮ ਹੋ ਸਕਦੀ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਿਸਾਨ ਯੂਨੀਅਨਾ ਦੇ ਨਾਲ ਅਮਰਜੀਤ ਸਿੰਘ ਕਾਹਲਵਾ ਤੇ ਕਿਸਾਨ ਮੌਜੂਦ ਹੋਣਗੇ।