ਕੈਨੇਡਾ ਪੜਨ ਆਏ ਵਿਦਿਆਰਥੀ ਵੱਲੋ ਹਾਲਾਤਾਂ ਤੋਂ ਤੰਗ ਆਕੇ ਕੀਤੀ ਗਈ ਖੁਦਕਸ਼ੀ
Brampton, Ontario (Kultaran Singh Padhiana): Tragic news has come to light for the community in Canada, according to information, in May 2019, Arshdeep Verma, son of Raj Kumar Verma, a young man from village Ghagga in Patiala district of Punjab, committed suicide last Saturday. The young man came to Canada as a student at Cambrian College in Ontario. It is learned that the young man was suffering from depression due to various difficulties of his life due to which he had to take a step like suicide. His friends are arranging to send his body back to Punjab. International student deaths continue to occur in Canada for a number of reasons, but no concrete solution is emerging.
ਬਰੈਂਪਟਨ,ਉਨਟਾਰੀਓ (ਕੁਲਤਰਨ ਸਿੰਘ ਪਧਿਆਣਾ) : ਕੈਨੇਡਾ ਚ ਭਾਈਚਾਰੇ ਲਈ ਦੁਖਦਾਈ ਖਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਮਈ 2019 ਚ ਕੈਨੇਡਾ ਪੜਾਈ ਲਈ ਪੰਜਾਬ ਦੇ ਪਿੰਡ ਘੱਗਾ ਜਿਲ੍ਹਾ ਪਟਿਆਲਾ ਤੋਂ ਆਏ ਨੌਜਵਾਨ ਅਰਸ਼ਦੀਪ ਵਰਮਾ ਪੁੱਤਰ ਰਾਜ ਕੁਮਾਰ ਵਰਮਾ ਵੱਲੋ ਲੰਘੇ ਸ਼ਨਿਚਰਵਾਰ ਖੁਦਕੁਸ਼ੀ ਕਰ ਆਪਣੇ ਜੀਵਨ ਦਾ ਅੰਤ ਕਰ ਲਿਆ ਗਿਆ ਹੈ। ਨੌਜਵਾਨ ਕੈਨੇਡਾ ਦੇ ਉਨਟਾਰੀਓ ਨਾਲ ਸਬੰਧਤ ਕੈਮਬ੍ਰੀਅਨ ਕਾਲਜ਼ ਚ ਵਿਦਿਆਰਥੀ ਦੇ ਤੌਰ ਤੇ ਆਇਆ ਸੀ। ਨੌਜਵਾਨ ਬਾਰੇ ਪਤਾ ਲੱਗਿਆ ਹੈ ਕਿ ਉਹ ਜਿੰਦਗੀਆ ਦੀਆਂ ਵੱਖ-ਵੱਖ ਮੁਸ਼ਕਲਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਾਰਨ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣਾ ਪਿਆ, ਨੌਜਵਾਨ ਦੇ ਦੋਸਤ ਉਸਦੀ ਮਿ੍ਰਤਕ ਦੇਹ ਨੂੰ ਪੰਜਾਬ ਵਾਪਸ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾ ਕਰਕੇ ਕੈਨੈਡਾ ਚ ਲਗਾਤਾਰ ਅੰਤਰ- ਰਾਸ਼ਟਰੀ ਵਿਦਿਆਰਥੀਆ ਦੀਆਂ ਮੌਤਾ ਹੋ ਰਹੀਆ ਹਨ ਪਰ ਇਸਨੂੰ ਰੋਕਣ ਦਾ ਕੋਈ ਵੀ ਠੋਸ ਹੱਲ ਨਹੀ ਨਿਕਲ ਰਿਹਾ ਹੈ।