One killed after shooting in Swansea area of Toronto
ਟੋਰਾਂਟੋ ਦੇ ਸਵਾਨਸੀ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ
A man was killed in a shooting in the Swansea neighbourhood of the city on Thursday evening.
Just before 10 p.m., Toronto police said they received reports of gunfire in the area of The Queensway and Windermere Avenue.
Officers discovered a man in his 30s inside a car with no vital signs when they arrived. They then began performing CPR on the sufferer in order to save his life.
He was taken to a trauma centre in critical condition, but he died later.
The homicide unit has been dispatched to the scene.
At the scene, police said they discovered traces of shooting.
According to authorities, a car was spotted exiting the area, but no suspect information was immediately available.
ਵੀਰਵਾਰ ਸ਼ਾਮ ਨੂੰ ਸ਼ਹਿਰ ਦੇ ਸਵਾਨਸੀ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 10 ਵਜੇ ਤੋਂ ਪਹਿਲਾਂ ਕੁਈਨਜ਼ਵੇਅ ਅਤੇ ਵਿੰਡਰਮੇਰ ਐਵੇਨਿਊ ਦੇ ਖੇਤਰ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ।
ਜਦੋਂ ਅਧਿਕਾਰੀ ਪਹੁੰਚੇ, ਤਾਂ ਉਨ੍ਹਾਂ ਨੇ 30 ਸਾਲਾਂ ਦੇ ਇੱਕ ਵਿਅਕਤੀ ਨੂੰ ਕਾਰ ਦੇ ਅੰਦਰ ਗੰਭੀਰ ਹਾਲਤ ਵਿਚ ਪਾਇਆ।
ਉਸ ਨੂੰ ਗੰਭੀਰ ਹਾਲਤ ਵਿਚ ਟਰਾਮਾ ਸੈਂਟਰ ਲਿਜਾਇਆ ਗਿਆ ਪਰ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਹੋਮੀਸਾਈਡ ਯੂਨਿਟ ਨੂੰ ਜਾਂਚ ਲਈ ਬੁਲਾਇਆ ਗਿਆ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਮੌਕੇ ‘ਤੇ ਗੋਲੀ ਚੱਲਣ ਦੇ ਸਬੂਤ ਮਿਲੇ ਹਨ।