ਬਰੈਂਪਟਨ:- (ਪਰਮਜੀਤਦਿਓਲ) ‘ਪੰਜਾਬੀਕਲਮਾਂਦਾਕਾਫ਼ਲਾਟਰਾਂਟੋ’ ਦੀ7ਮਈ ਨੂੰ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਸੰਚਾਲਨਾ ਹੇਠ ਹੋਈ ਮੀਟਿੰਗ ਵਿੱਚ ਜਿੱਥੇ ਨਵੇਂ ਸੰਚਾਲਕਾਂ ਦੀ ਚੋਣ ਕੀਤੀ ਗਈ ਓਥੇ ਰਾਜਵੰਤ ਰਾਜ ਦੇ ਗ਼ਜ਼ਲ ਸੰਗਹ੍ਰਿ ‘ਟੁੱਟੇਸਿਤਾਰੇਚੁਗਦਿਆਂ’ਨੂੰ ਰਲੀਜ਼ ਕਰਕੇ ਪੇਪਰ ਪੜ੍ਹੇਗਏ ਜਦਕਿ ਪ੍ਰਭਜੋਤ ਸੋਹੀ ਦੀ ਕਿਤਾਬ ‘ਸੰਦਲੀਬਾਗ਼’ਵੀ ਲੋਕ ਅਰਪਣ ਕੀਤੀ ਗਈ।ਰਾਜਵੰਤ ਦੀ ਕਿਤਾਬ ਬਾਰੇ ਬੋਲਦਿਆਂ ਭੁਪਿੰਦਰ ਦੁਲੈ ਨੇ ਕਿਹਾ ਕਿ ਇਸ ਕਿਤਾਬ ਵਿੱਚ ਅਜਿਹੀ ਆਨੰਦਮਈ ਖਿੱਚ ਹੈ ਜੋ ਪੜ੍ਹਨ ਲਈ ਉਤੇਜਤ ਕਰਦੀ ਹੈ।ਉਨਾਂ ਕਿਹਾ ਕਿ ਰਾਜਵੰਤ ਦੀ ਗ਼ਜ਼ਲ ਦਾ ਰੰਗ ਸਿਰਫ ਰਾਜਵੰਤ ਦਾ ਹੀ ਰੰਗ ਹੈ, ਅਜਿਹਾ ਵਰਤਾਰਾ ਹੁੰਦਾ ਤਾਂਹੈ ਪਰ ਬਹੁਤ ਘੱਟ ਹੁੰਦਾ ਹੈ।ਭੁਪਿੰਦਰ ਦੇ ਕਹਿਣ ਅਨੁਸਾਰ ਰਾਜਵੰਤ ਬਹੁਤ ਸਾਰੇ ਅਜਿਹੇ ਸ਼ਬਦ ਵਰਤਦਾ ਹੈ ਜੋ ਜਾਂ ਤਾਂ ਅਲੋਪ ਹੋ ਚੁੱਕੇ ਹਨ ਜਾਂ ਸ਼ਾਇਰੀ ਵਿੱਚ ਬਹੁਤਘੱਟਵਰਤੇਗਏਹਨ।ਉਨ੍ਹਾਂ ਕਿਹਾ ਕਿ ਰਾਜਵੰਤ ਦੀਆਂਗ਼ਜ਼ਲਾਂ ਵਿੱਚ “ਸ਼ੋਰ ਨਹੀਂ ਸਗੋਂ ਇੱਕ ਵਿਸ਼ੇਸ਼ ਕਿਸਮ ਦਾ ਸ਼ਾਂਤਪਨ ਹੈ, ਸਮੁੰਦਰ ਦੇ ਧਰੁਵ ਦੀ ਗਹਿਰਾਈ ਦੇ ਬਾਵਜੂਦ ਸਰਲਤਾਹੈ, ਧੁੰਦ ਵਿਚਲੀ ਅਸਪਸ਼ਟਤਾ ਨਹੀਂ ਸਗੋਂ ਤ੍ਰੇਲਦੇਤੁਪਕਿਆਂ ਵਿਚਲੀ ਸ਼ੁੱਧਤਾਹੈ।”
ਤਲਵਿੰਦਰ ਮੰਡ ਨੇ ਆਪਣੇਵਿਚਾਰਪੇਸ਼ਕਰਦਿਆਂ ਕਿਹਾਕਿ ਰਾਜਵੰਤ ਦੇ ਕੁਝਸ਼ੇਅਰ ਏਨੇ ਭਾਵਪੂਰਤਹਨ ਕਿ ਇੱਕ ਇੱਕ ਸ਼ੇਅਰ ਨਾਲ ਹੀ ਪੂਰੀ ਗ਼ਜ਼ਲ ਇੱਕ ਮੁਕਾਂਮ ਹਾਸਲ ਕਰਨ ਦੀ ਸਮਰੱਥਾ ਰੱਖਦੀ ਹੈ।
ਬਲਰਾਜਧਾਲੀਵਾਲ ਵੱਲੋਂ ਪ੍ਰਭਜੋਤਸੋਹੀਦੀਕਿਤਾਬ ‘ਸੰਦਲੀਬਾਗ਼’ਬਾਰੇਸਖੇੇਪਜਾਣਕਾਰੀਸਾਂਝੀਕੀਤੀਗਈ ਅਤੇਕੁਲਜੀਤਮਾਨ ਵੱਲੋਂ ‘ਪੰਜਾਬੀਹੈਰੀਟੇਜ ਫ਼ਾਊਂਡੇਸ਼ਨਔਫਕੈਨੇਡਾ’ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ‘ਸੰਸਾਰਦੇਪ੍ਰਸੰਗਵਿੱਚ ਗੁਰੁਨਾਨਕਦੇਵਜੀਦਾਸੰਦੇਸ਼’ਕਾਫ਼ਲੇਨੂੰ ਭੇਂਟਕੀਤੀਗਈ।
ਇਸ ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੇਸ਼ ਹੋਏ ਡਾ. ਕੰਵਲਜੀਤ ਕੌਰ ਗਿੱਲ ਅਤੇਡਾ. ਸੁੱਚਾ ਸਿੰਘ ਗਿੱਲ ਹੁਰਾਂ ਨੇਵੀ ਆਪਣੇਵਿਚਾਰ ਪੇਸ਼ਕੀਤੇ।ਇਹਪੁੱਛੇਜਾਣ`ਤੇਕਿ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਰਹੀ ਹੈਕਿ ਯੂਨੀਵਰਸਿਟੀਆਂ`ਚਬੈਠੇ ਕੁਝਲੋਕ ਆਪਣੇਹਿਤਾਂ ਲਈ ਪੱਖਪਾਤੀ ਹੋਕੇ ਸਾਹਿਤ ਨੂੰ ਉਭਾਰ ਰਹੇਨੇ ਜਿਸਨਾਲ਼ ਪਾਠਕਾਂ ਅਤੇ ਲੇਖਿਕਾਂ ਦਾ ਨੁਕਸਾਨ ਹੋਣ ਦੇ ਨਾਲ਼ਨਾਲ਼ ਪੰਜਾਬੀਸਾਹਿ ਦੇਮਿਆਰ ਨੂੰਵੀ ਸੱਟਲੱਗਰਹੀਹੈ, ਇਸਬਾਰੇ ਉਨ੍ਹਾਂਦੇਕੀਵਿਚਾਰਨੇ? ਡਾ ਸੁੱਚਾਸਿੰਘਗਿੱਲ ਨੇ ਕਿਹਾਕਿ ਇਸਵਿੱਚ ਕੋਈਸ਼ੱਕਨਹੀਂ ਕਿਯੂਨੀਵਰਸਿਟੀਆਂ ਵਿੱਚ ਕੰਮਕਰਨਵਾਲਿ਼ਆਂ ਦੇਆਪਣੇ ਬਾਇਸ ਹੁੰਦੇਨੇ ਜਿਸਅਧੀਨ ਉਹਫ਼ੈਸਲੇ ਕਰਦੇਨੇ ਕਿਆਪਣੇਕਿਹੜੇ ਦੋਸਤਦੀਕਿਤਾਬਨੂੰ ਸਿਲੇਬਸਵਿੱਚਲਵਾਕੇ ਉਸਦੀ ਕਿਤਾਬਦੀ ਵਿੱਕਰੀਵਧਾਉਣੀਹੈ।ਉਨ੍ਹਾਂਕਿਹਾਕਿ ਇਹਲੋਕ ਵਕਤੀਤੌਰ`ਤੇਤਾਂ ਕਿਸੇਨੂੰਉਭਾਰ ਸਕਦੇਹਨ ਪਰ ਇਤਿਹਾਸ ਕਦੀ ਵੀ ਸਾਹਿਤ ਦਾ ਨਿਰਣਾ ਇਨ੍ਹਾਂ ਪੱਖਪਾਤੀਲੋਕਾਂਦੇ ਨਜ਼ਰੀਏਨਾਲ਼ ਨਹੀਂਕਰਦਾ ਸਗੋਂ ਅਸਲੀ ਸਾਹਿਤ ਨੂੰ ਨਿਤਾਰਕੇ ਸਾਹਮਣੇ ਲੈਆਉਂਦਾਹੈ।ਡਾ. ਕੰਵਲਜੀਤਗਿੱਲਨੇਕਿਹਾਕਿ ਸਾਹਿਤ ਸਮਾਜ ਨਾਲ਼ ਜੁੜਿਆ ਹੋਇਆ ਹੋਣਾ ਚਾਹੀਦਾ ਹੈ ਅਤੇ ਸਮਾਜ ਨੂੰ ਮੌਜੂਦਾ ਲੈਵਲ ਤੋਂ ਅੱਗੇ ਲਿਜਾਣਵਾਲ਼ਾਹੋਣਾਚਾਹੀਦਾਹੈ।ਉਨ੍ਹਾਂਕਿਹਾਕਿ ਸਾਹਿਤ ਦਾ ਮਿਆਰ ਅਸੀਂਹੀ ਮਿਥਣਾ ਹੁੰਦਾਹੈ।
ਜਰਨੈਲਸਿੰਘ ਨੇ ਕਿਹਾਕਿ ਅੱਜਦਾਦੁਖਾਂਤ ਇਹ ਵੀ ਹੈ ਕਿ ਲੇਖਕ ਖੁਦਵੀ ਜਿ਼ਆਦਾਨਹੀਂਪੜ੍ਹਦੇ, ਏਥੋਂ ਤੱਕ ਕਿ ਜਿਸਵਿਧਾ`ਚ ਲਿਖਦੇਹਨ, ਉਸ ਵਿਧਾ ਦੇ ਸਾਹਿਤ ਨੂੰ ਵੀ ਬਹੁਤਾ ਨਹੀਂ ਪੜ੍ਹਦੇ ਪਰ ਛੇਤੀ ਛੇਤੀ ਪ੍ਰਸਿੱਧੀ ਪਉੁਣਾ ਚਾਹੁੰਦੇਹਨ।ਉਨ੍ਹਾਂਇਸਗੱਲ`ਤੇ ਅਫ਼ਸੋਸ ਪ੍ਰਗਟਕੀਤਾਕਿ ਅੱਜ ਆਲੋਚਕ ਪੱਖਪਾਤੀ ਹੋਕੇਕੰਮਕਰਰਹੇਹਨ ਤੇਆਪਣੇਹਿਤਾਂਨੂੰਮੁੱਖਰੱਖਕੇ ਖ਼ਾਸ ਲੇਖਕਾਂਦੀਆਂ ਲਿਖਤਾਂ ਅਤੇ ਕਿਤਾਬਾਂ ਨੂੰ ਉਭਾਰ ਰਹੇਹਨ।ਇਸਲਈਕਾਫ਼ਲੇਨੂੰ ਖੁਦਵਿਚਾਰ-ਵਟਾਂਦਰਾ ਅਤੇ ਆਲੋਚਨਾ ਦਾ ਕੰਮ ਸ਼ੁਰੂਕਰਨਾਚਾਹੀਦਾਹੈ।ਬਲਬੀਰਕੌਰਸੰਘੇੜਾ ਨੇ ਕਾਫ਼ਲੇ ਦੀ ਪਿਛਲੇ ਸਮੇਂਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਕਿਹਾਕਿ ਸਾਨੂੰ ਸਿਖਾਂਦਰੂ ਲੇਖਕਾਂਨੂੰਉਤਸ਼ਾਹਤ ਕਰਨਾਚਾਹੀਦਾਹੈ ਅਤੇ ਨਿਰਪੱਖਹੋਕੇਸਾਹਿਤਕ ਪ੍ਰਚੋਲ ਕਰਨੀਚਾਹੀਦੀਹੈ।ਉਨ੍ਹਾਂ ਇਸਗੱਲ`ਤੇ ਵੀ ਅਫ਼ਸੋਸ ਜ਼ਾਹਿਰਕੀਤਾਕਿ ਬੜੀ ਮੁਸ਼ਕਲ ਨਾਲ਼ ਪਰਵਾਸੀਪੰਜਾਬੀਸਾਹਿਤਤੋਂ ‘ਡਾਲਰਾਂਪੌਂਡਾਂਸਹਾਰੇਛਪਣਵਾਲ਼ਾਸਾਹਿਤ’ਦਾ ਲੇਬਲ ਲਾਹਿਆਗਿਆ ਸੀਪਰਕੁਝਲੋਕਾਂਵੱਲੋਂ ਇਹਰੁਝਾਨ ਮੁੜਤੋਂਸ਼ੁਰੂ ਕਰ ਦਿੱਤਾਗਿਆਹੈ।
ਜਰਨੈਲਸਿੰਘਵੱਲੋਂ ਭੁਪਿੰਦਰ ਦੁਲੈ ਦਾਨਾਂ ਅਗਲੇਮੁੱਖਸੰਚਾਲਕ ਵਜੋਂ ਪੇਸ਼ ਕੀਤਾਗਿਆ ਜਿਸਨੂੰ ਸਰਬਸਮਤੀ ਨਾਲ਼ ਮਨਜ਼ੂਰਕਰਲਿਆਗਿਆ. ਇਸੇ ਤਰ੍ਹਾਂ ਹੀ ਜਤਿੰਦਰ ਕੌਰ ਰੰਧਾਵਾ ਅਤੇ ਬਲਰਾਜ ਧਾਲੀਵਾਲ ਨੂੰਇਹ ਜਿ਼ੰਮੇਂਵਾਰੀਆਂ ਸੌਂਪੀਆਂ ਗਈਆਂ।
ਮੀਟਿੰਗ ਵਿੱਚ ਜਿੱਥੇ ਇਕਬਾਲ ਬਰਾੜ ਜੀਨੇ ਬਹੁਤਹੀਸੁਰੀਲੀ ਆਵਾਜ਼ ਵਿੱਚ ਸਿ਼ਵ ਬਟਾਲਵੀ ਦੇ ਇੱਕ ਗੀਤ ਨਾਲ਼ ਸਿ਼ਵ ਨੂੰ ਸ਼ਰਧਾਂਜਲੀ ਭੇਂਟਕੀਤੀ, ਰਿੰਟੂ ਭਾਟੀਆ ਜੀਨੇ ਰਾਜਵੰਤ ਰਾਜ ਦੀ ਇੱਕ ਗ਼ਜ਼ਲ ਨੂੰ ਬਾਕਮਾਲ ਅੰਦਾਜ਼ ਵਿੱਚ ਪੇਸ਼ਕਰਕੇ ਸਰੋਤਿਆਂਦੀ ਸ਼ਾਬਾਸ਼ ਖੱਟੀ।ਭੁਪਿੰਦਰਦੁਲੈ, ਤਲਵਿੰਦਰਮੰਡ, ਸੁਖਚਰਨਜੀਤਕੌਰਗਿੱਲ, ਪਰਮਜੀਤਢਿੱਲੋਂ, ਕੁਲਵਿੰਦਰਖਹਿਰਾ, ਅਤੇਪਰਮਜੀਤ ਨੇ ਆਪਣੀ ਸ਼ਾਇਰੀ ਨਾਲ਼ ਹਾਜ਼ਰੀ ਲਵਾਈ।
ਮੀਟਿੰਗਵਿੱਚਹੋਰਨਾਂਤੋਂਇਲਾਵਾਬਲਜੀਤਧਾਲੀਵਾਲ, ਪਰਵਿੰਦਰਗੋਗੀ, ਡਾ. ਬਲਜਿੰਦਰਸੇਖੋਂ, ਬਲਦੇਵਰਹਿਪਾ, ਦਵਿੰਦਰਲੱਧੜ, ਬਲਦੇਵਦੂਹੜੇ, ਗੁਰਦਿਆਲਬੱਲ, ਹਰਿੰਦਰਸਿੱਧੂ, ਜਸਵਿੰਦਰਸੰਧੂ ਅਤੇ ਸੁਪ੍ਰੀਤਕੌਰ ਗਿੱਲਵੀ ਸ਼ਾਮਲਹੋਏ।