GTA News Media

Top Info Bar
22.1°C Toronto Loading date...
India Punjab

ਲੱਦਾਖ ਦੇ ਤੁਰਤੁਕ ਸੈਕਟਰ ‘ਚ ਸ਼ਿਓਕ ਨਦੀ ‘ਚ ਗੱਡੀ ਡਿੱਗਣ ਕਾਰਨ 7 ਜਵਾਨਾਂ ਦੀ ਮੌਤ, 19 ਜ਼ਖਮੀ

ਲੱਦਾਖ ਦੇ ਤੁਰਤੁਕ ਸੈਕਟਰ ‘ਚ ਸ਼ਿਓਕ ਨਦੀ ‘ਚ ਗੱਡੀ ਡਿੱਗਣ ਕਾਰਨ 7 ਜਵਾਨਾਂ ਦੀ ਮੌਤ, 19 ਜ਼ਖਮੀ
Share this post via:

ਸ਼ੁੱਕਰਵਾਰ ਨੂੰ ਲੱਦਾਖ ਦੇ ਟੁਕਟੁਕ ਸੈਕਟਰ ‘ਚ ਭਾਰਤੀ ਫੌਜ ਦੇ 7 ਜਵਾਨ ਸ਼ਹੀਦ ਹੋ ਗਏ ਅਤੇ 19 ਹੋਰ ਜ਼ਖਮੀ ਹੋ ਗਏ, ਜਦੋਂ ਉਨ੍ਹਾਂ ਦਾ ਵਾਹਨ ਸੜਕ ਤੋਂ ਫਿਸਲ ਕੇ ਸ਼ਿਓਕ ਨਦੀ ‘ਚ ਡਿੱਗ ਗਿਆ।

ਬੱਸ ਨੰਬਰ ਜੇਕੇ 10 6245 ਨੂੰ ਚਾਂਗਮਾਰ ਨਿਵਾਸੀ ਅਹਿਮਦ ਸ਼ਾਹ ਚਲਾ ਰਿਹਾ ਸੀ, ਜੋ ਕਿ ਨੁਬਰਾ ਤੋਂ 26 ਸੈਨਿਕਾਂ ਨੂੰ ਤੁਰਤੁਕ ਦੇ ਸਬ-ਸੈਕਟਰ ਹਨੀਫ ਵਿੱਚ ਇੱਕ ਸਥਾਨ ਵੱਲ ਲੈ ਕੇ ਜਾ ਰਿਹਾ ਸੀ। ਹਾਦਸਾ ਸਵੇਰੇ 9 ਵਜੇ ਦੇ ਕਰੀਬ ਲਾਰਗਯਾਬ ਨੇੜੇ ਇਕ ਸਥਾਨ ‘ਤੇ ਹੋਇਆ।

ਸੂਤਰਾਂ ਅਨੁਸਾਰ, ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਇਹ ਖੱਡ ਵਿੱਚ ਜਾ ਡਿੱਗੀ, ਨਤੀਜੇ ਵਜੋਂ ਸਾਰੇ ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ‘ਚੋਂ ਸੱਤ ਦੀ ਮੌਤ ਹੋ ਗਈ।

ਘਟਨਾ ਤੋਂ ਤੁਰੰਤ ਬਾਅਦ ਲੇਹ ਪੁਲਿਸ, ਫੌਜ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੈਨਿਕਾਂ ਨੂੰ ਪਰਤਾਪੁਰ ਦੇ ਫੀਲਡ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਲੇਹ ਤੋਂ ਸਰਜੀਕਲ ਟੀਮਾਂ ਵੀ ਪਰਤਾਪੁਰ ਲਈ ਰਵਾਨਾ ਹੋਈਆਂ।

ਸ਼੍ਰੀਨਗਰ ਸਥਿਤ ਫੌਜ ਦੇ ਬੁਲਾਰੇ ਕਰਨਲ ਇਮਰੋਨ ਮੁਸਾਵੀ ਨੇ ਦੱਸਿਆ ਕਿ ਬੱਸ ‘ਚ ਕੁੱਲ 26 ਫੌਜੀ ਸਵਾਰ ਸਨ, ਜਿਨ੍ਹਾਂ ‘ਚੋਂ 7 ਦੀ ਮੌਤ ਹੋ ਗਈ। ਉਸ ਨੇ ਕਿਹਾ, “ਗ਼ੈਰ ਘਾਤਕ ਸੱਟਾਂ ਵਾਲੇ 19 ਸਿਪਾਹੀਆਂ ਨੂੰ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਪੱਛਮੀ ਕਮਾਂਡ ਹਸਪਤਾਲ, ਚੰਡੀਮੰਦਰ ਲਈ ਏਅਰਲਿਫਟ ਕੀਤਾ ਗਿਆ ਹੈ।”

 



Previous Post