GTA News Media

Top Info Bar
22.1°C Toronto Loading date...
Featured Punjab

ਕੀ ਸਿੱਧੂ ਮੂਸੇ ਵਾਲਾ ਦਾ ਕਤਲ ਸਿਆਸੀ ਰੰਜਿਸ਼ ਤਾਂ ਨਹੀ?

ਕੀ ਸਿੱਧੂ ਮੂਸੇ ਵਾਲਾ ਦਾ ਕਤਲ ਸਿਆਸੀ ਰੰਜਿਸ਼ ਤਾਂ ਨਹੀ?
Share this post via:

ਮਸ਼ਹੂਰ ਗਾਇਕ ਅਤੇ ਕਾਂਗਰਸ ਪਾਰਟੀ ਦੇ ਲੀਡਰ ਸਿੱਧੂ ਮੂਸੇਵਾਲਾ ਦਾ ਅੱਜ ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਾਲੀ ਗੱਡੀ ਵਿੱਚ ਆਏ ਦੋ ਹਮਲਾਵਰਾਂ ਨੇ ਸਿੱਧੂ ਅਤੇ ਉਸਦੇ ਸਾਥੀਆਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਇੱਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਕ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਭੇਜੇ ਗਏ 9 ਮੁਲਾਜ਼ਮਾਂ ਵਿੱਚੋ 7 ਵਾਪਸ ਲੈ ਲਏ ਸਨ।

ਪੰਜਾਬ ਦੇ ਕਈ ਬੁੱਧੀ ਜੀਵੀ ਸਰਕਾਰ ਨੂੰ ਬਾਰ ਬਾਰ ਇਹ ਦੁਹਾਈ ਦੇ ਰਹੇ ਸਨ ਕਿ ਕਿਸੇ ਦੀ ਵੀ ਸੁਰੱਖਿਆ ਵਾਪਿਸ ਲੈਣ ਸਮੇਂ ਢੰਡੋਰਾ ਨਾ ਪਿਟੋ ਪਰ ਸਰਕਾਰ ਆਪਣੀ ਵਾਹ ਵਾਹ ਦੇ ਚੱਕਰ ਵਿੱਚ ਲਗਾਤਾਰ ਖ਼ਬਰਾਂ ਲਗਵਾ ਰਹੀ ਸੀ।

ਇੱਥੇ ਹੁਣ ਸਵਾਲ ਇਹ ਹੈ ਕਿ ਇਹ ਕਤਲ ਆਪਸੀ ਦੁਸ਼ਮਣੀ ਸੀ, ਇਕ ਸਿਆਸੀ ਖੇਡ ਜਿਸਨੇ ਸਰਕਾਰ ਦੀ ਹੁਣ ਤੱਕ ਦੀ ਵਾਹ ਵਾਹ ਤੇ ਮਿੱਟੀ ਪਾ ਦਿੱਤੀ।