ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਹੋਂਸਲਾ ਰੱਖ’ ਦੀ ਸ਼ੂਟਿੰਗ ਕਿਉ ਰੁਕੀ?
New Delhi: Punjabi actress Shahnaz Kaur Gill and Diljit Dosanjh’s upcoming Punjabi film ‘Honsla Rakh’ is one of the major projects of this year. Shooting of the film is not possible at the moment as Shahnaz’s close friend and actor Siddharth Shukla passed away suddenly on September 2, after this Shahnaz Gill is going through a difficult period.
The filmmakers have postponed the shooting date of the film. According to the filmmakers, they had planned to work on a promotional song for the film ‘Honsla Rakh’ on September 15, but Shahnaz is not in position to return to work. so we decided to change the shooting date.
According to reports, the film’s producer said, “We are waiting for Shahnaz to recover. Originally planned to shoot the song in London on September 15 but for some reason it did not happen.
But soon, we will finalize a new date and hopefully Shahnaz will also be a part of it as he is an integral part of the film. I am in touch with Sehnaaz’s manager and I hope she will contact us soon. Shahnaz Gill along with Diljit Dosanjh kept updating the photos of the shooting of her film on social media.
ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਹੋਂਸਲਾ ਰੱਖ’ ਦੀ ਸ਼ੂਟਿੰਗ ਕਿਉ ਰੁਕੀ?
ਨਵੀਂ ਦਿੱਲੀ : ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਅਤੇ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਹੋਂਸਲਾ ਰੱਖ’ ਇਸ ਸਾਲ ਦੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫ਼ਿਲਮ ਦੀ ਸ਼ੂਟਿੰਗ ਫਿਲਹਾਲ ਹਲੇ ਸੰਭਵ ਨਹੀਂ ਹੈ ਕਿਉਂਕਿ 2 ਸਤੰਬਰ ਨੂੰ ਸ਼ਹਿਨਾਜ਼ ਦੇ ਨਜ਼ਦੀਕੀ ਦੋਸਤ ਤੇ ਅਦਾਕਾਰ ਸਿਧਾਰਥ ਸ਼ੁਕਲਾ ਦਾ ਅਚਾਨਕ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ।
ਦੱਸ ਦਈਏ ਕਿ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦੀ ਸ਼ੂਟਿੰਗ ਦੀ ਤਰੀਕ ਨੂੰ ਮੁਲਤਵੀ ਕਰ ਦਿੱਤਾ ਹੈ।ਫਿਲਮ ਨਿਰਮਾਤਾਵਾਂ ਅਨੁਸਾਰ, ਉਨ੍ਹਾਂ ਨੇ 15 ਸਤੰਬਰ ਨੂੰ ‘ਹੋਂਸਲਾ ਰੱਖ’ ਫਿਲਮ ਦੇ ਇੱਕ ਪ੍ਰਮੋਸ਼ਨਲ ਗੀਤ ਤੇ ਕੰਮ ਕਰਨ ਦੀ ਯੋਜਨਾ ਬਣਾਈ ਸੀ, ਪਰ ਸ਼ਹਿਨਾਜ਼ ਹਜੇ ਕੰਮ ਤੇ ਆਉਣ ਦੀ ਸਥਿਤੀ ਵਿੱਚ ਨਹੀਂ ਹੈ, ਇਸ ਲਈ ਸ਼ੂਟਿੰਗ ਦੀ ਤਰੀਕ ਬਦਲਣ ਦਾ ਫ਼ੈਸਲਾ ਕੀਤਾ ਹੈ।
ਰਿਪੋਰਟ ਅਨੁਸਾਰ, ਫ਼ਿਲਮ ਦੇ ਨਿਰਮਾਤਾ ਨੇ ਕਿਹਾ, “ਅਸੀਂ ਸ਼ਹਿਨਾਜ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ। ਅਸਲ ਵਿੱਚ 15 ਸਤੰਬਰ ਨੂੰ ਲੰਡਨ ਵਿੱਚ ਗੀਤ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਸੀ ਪਰ ਕੁਝ ਕਾਰਨ ਕਰਕੇ ਅਜਿਹਾ ਨਹੀਂ ਹੋ ਸਕਿਆ।
ਪਰ ਜਲਦੀ ਹੀ ਅਸੀਂ ਇੱਕ ਨਵੀਂ ਤਰੀਕ ਨੂੰ ਅੰਤਿਮ ਰੂਪ ਦੇਵਾਂਗੇ ਅਤੇ ਉਮੀਦ ਹੈ ਕਿ ਸ਼ਹਿਨਾਜ਼ ਵੀ ਇਸ ਦਾ ਹਿੱਸਾ ਹੋਵੇ ਕਿਉਂਕਿ ਉਹ ਫ਼ਿਲਮ ਦਾ ਇੱਕ ਅਨਿੱਖੜਵਾਂ ਅੰਗ ਹੈ। ਮੈਂ ਸਹਿਨਾਜ ਦੇ ਮੈਨੇਜਰ ਨਾਲ ਸੰਪਰਕ ਵਿੱਚ ਹਾਂ ਅਤੇ ਮੈਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਜਲਦ ਹੀ ਸੰਪਰਕ ਕਰੇਗੀ। ਸ਼ਹਿਨਾਜ਼ ਗਿੱਲ ਦਿਲਜੀਤ ਦੋਸਾਂਝ ਨਾਲ ਆਪਣੀ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਡੇਟ ਕਰਦੀ ਹੀ ਰਹਿੰਦੀ ਸੀ।