GTA News Media

Top Info Bar
22.1°C Toronto Loading date...
Punjab

ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਵੱਡਾ ਖੁਲਾਸਾ

ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਵੱਡਾ ਖੁਲਾਸਾ
Share this post via:

 ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦਾ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਕੱਲ੍ਹ ਸਿੱਧੂ ਮੂਸੇਵਾਲਾ  ਦਾ ਮਾਨਸਾ ਦੇ ਸਰਕਾਰੀ ਹਸਪਤਾਲ ‘ਚ ਪੋਸਟਮਾਰਟਮ ਕੀਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ (postmortem report) ਤੋਂ ਬਾਅਦ ਵੱਡਾ ਖੁਲਾਸਾ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ 7 ਗੋਲ਼ੀਆਂ ਲੱਗੀਆਂ ਸਨ, ਜਿੰਨ੍ਹਾਂ ਚੋਂ 6 ਗੋਲ਼ੀਆਂ ਸਰੀਰ ਚੋਂ ਆਰ ਪਾਰ ਹੋ ਗਈਆਂ  ਅਤੇ ਇਕ ਗੋਲ਼ੀ ਸਰੀਰ ਦੇ ਵਿੱਚ ਹੀ ਰਹਿ ਗਈ ਜੋ ਡਾਕਟਰਾਂ ਦੁਆਰਾ ਪੋਸਟਮਾਰਟਮ ਰਾਹੀ ਕੱਢੀ ਗਈ ਹੈ।

ਡਾਕਟਰਾਂ ਦਾ ਕਹਿਣਾ ਹੈ ਸਿੱਧੂ ਮੂਸੇਵਾਲਾ ਦੀ ਮੌਤ ਸੀਨੇ ‘ਚ ਗੋਲ਼ੀ ਲੱਗਣ ਕਾਰਨ ਹੋਈ ਹੈ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਹਸਪਤਾਲ ਲਿਆਉਣ ਤੋਂ ਇਕ ਘੰਟਾ ਪਹਿਲਾ ਹੀ ਮੌਤ ਹੋ ਚੁੱਕੀ ਸੀ।