GTA News Media

Top Info Bar
22.1°C Toronto Loading date...
Canada Punjab

ਵਿਦੇਸ਼ਾਂ ਤੋਂ ਲੋਕ ਤਰਸਣ ਕੈਨੇਡਾ ਆਉਣ ਨੂੰ

ਵਿਦੇਸ਼ਾਂ ਤੋਂ ਲੋਕ ਤਰਸਣ ਕੈਨੇਡਾ ਆਉਣ ਨੂੰ
Share this post via:

(ਸਤਪਾਲ ਸਿੰਘ ਜੌਹਲ) ਬੀਤੇ ਛੇ ਕੁ ਮਹੀਨਿਆਂ `ਚ ਵੀਜਾ ਤੇ ਇਮੀਗ੍ਰੇਸ਼ਨ ਦੀਆਂ ਅਰਜੀਆਂ ਦਾ ਅੰਬਾਰ 18 ਲੱਖ ਤੋਂ ਵੱਧ ਕੇ 24 ਲੱਖ ਹੋ ਚੁੱਕਾ ਹੈ ਪਰ ਏਥੇ ਪਹੁੰਚਣ ਮਗਰੋਂ ਉਹ ਵੀ (ਬਹੁਤ ਹਨ) ਜਿਨ੍ਹਾਂ ਨੂੰ ਇਸ ਦੇਸ਼ ਦੇ ਭਲੇ-ਚੰਗੇ ਤੌਰ-ਤਰੀਕਿਆਂ ਦੀ ਭੱਲ ਬਿਲਕੁਲ ਨਹੀਂ ਪਚ ਰਹੀ।

2022 ਦੇ ਬੀਤੇ 166 ਦਿਨਾਂ ਦੌਰਾਨ ਟੋਰਾਂਟੋ ਇਲਾਕੇ ਵਿੱਚ ਜੁਰਮਾਂ (ਚੋਰੀਆਂ, ਹੇਰਾਫੇਰੀਆਂ, ਫਰਾਡਾਂ, ਕੁਟਾਪਿਆਂ, ਲੁੱਟਾਂ, ਕਤਲਾਂ, ਲੜਾਈਆਂ, ਹਥਿਆਰਾਂ, ਨਸ਼ਿਆਂ, ਖਰਮਸਤ ਸ਼ਰਾਬੀ/ਸ਼ਰਾਬਣਾਂ ਵਗੈਰਾ) ਵਿੱਚ ਗ੍ਰਿਫਤਾਰ ਅਤੇ ਕਚਹਿਰੀਆਂ ਦੇ ਮੇਲਿਆਂ ਵਿੱਚ ਵਾਧਾ ਕਰਨ ਵਾਲੇ ਪੰਜਾਬੀ ਅਤੇ ਪੰਜਾਬਣਾਂ ਦੀ ਗਿਣਤੀ 110 ਹੋ ਚੁੱਕੀ ਹੈ।

166 ਦਿਨ ਤੇ 110 ਪੰਜਾਬੀ ਗ੍ਰਿਫਤਾਰ। ਕੈਨੇਡਾ ਵਿੱਚ ਭਲਾ ਜੀਵਨ ਸਿਰਜਣ ਦੇ ਮਿਲੇ ਮੌਕਿਆਂ ਦੀ ਭੱਲ ਨਾ ਪਚਣ ਵਾਲ਼ੀ ਅਜਿਹੀ ਕਸੂਤੀ ਉਦਾਹਰਣ ਕਿਸੇ ਹੋਰ ਸਥਾਨਿਕ ਘੱਟ-ਗਿਣਤੀ ਭਾਈਚਾਰੇ ਤੋਂ ਵੀ ਹੈ ਤਾਂ ਦੱਸਣਾ।