GTA News Media

Top Info Bar
22.1°C Toronto Loading date...
Punjab World

ਚੀਨ ‘ਚ ਭਾਰੀ ਮੀਂਹ ਦਾ ਟੁੱਟਿਆ ਰਿਕਾਰਡ, ਦਰਜਨਾਂ ਲੋਕਾਂ ਦੀ ਮੌਤ

ਚੀਨ ‘ਚ ਭਾਰੀ ਮੀਂਹ ਦਾ ਟੁੱਟਿਆ ਰਿਕਾਰਡ, ਦਰਜਨਾਂ ਲੋਕਾਂ ਦੀ ਮੌਤ
Share this post via:

ਚੀਨ ਦੇ ਹੇਨਾਨ ਸੂਬੇ ਵਿਚ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਹੇਨਾਨ ਸੂਬੇ ਵਿਚ ਸ਼ਨੀਵਾਰ ਰਾਤ 8 ਵਜੇ ਤੋਂ ਮੰਗਲਵਾਰ ਰਾਤ 8 ਵਜੇ ਤੱਕ ਝੇਂਗਝੂ ‘ਚ ਪ੍ਰਤੀ ਘੰਟਾ 617.1 ਮਿਲੀਮੀਟਰ ਮੀਂਹ ਪਿਆ ,ਜਿਸ ਨਾਲ ਮੀਂਹ ਦਾ 60 ਸਾਲਾਂ ਦਾ ਰਿਕਾਰਡ ਟੁੱਟ ਗਿਆ।

ਜ਼ਿਕਰਯੋਗ ਹੈ ਕਿ ਸਥਾਨਕ ਪੱਧਰ ‘ਤੇ ਹੁਣ ਤੱਕ 14 ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ।

ਜਲ ਸਰੋਤ ਮੰਤਰਾਲੇ ਨੇ ਕਿਹਾ ਹੈ ਕਿ ਐਤਵਾਰ ਤੋਂ ਸੋਮਵਾਰ ਤੱਕ ਦੇਸ਼ ਭਰ ਦੀਆਂ 85 ਨਦੀਆਂ ਖ਼ਤਰੇ ਦੇ ਪੱਧਰ ਤੋਂ ਉੱਪਰ ਵਹਿ ਰਹੀਆਂ ਹਨ।