GTA News Media

Top Info Bar
22.1°C Toronto Loading date...
Punjab World

ਚੀਨ ਦੇ ਰਾਸ਼ਟਰਪਤੀ ਸ਼ੀ ਨੇ ਗਲੋਬਲ ਵਿਕਾਸ ਫੰਡ ਲਈ ਵਾਧੂ ਇਕ ਅਰਬ ਡਾਲਰ ਦਾ ਕੀਤਾ ਐਲਾਨ

ਚੀਨ ਦੇ ਰਾਸ਼ਟਰਪਤੀ ਸ਼ੀ ਨੇ ਗਲੋਬਲ ਵਿਕਾਸ ਫੰਡ ਲਈ ਵਾਧੂ ਇਕ ਅਰਬ ਡਾਲਰ ਦਾ ਕੀਤਾ ਐਲਾਨ
Share this post via:

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗਲੋਬਲ ਵਿਕਾਸ ਅਤੇ ਦੱਖਣੀ ਸਹਿਯੋਗ ਫੰਡ ਲਈ ਵਾਧੂ ਇਕ ਅਰਬ ਡਾਲਰ ਦੇਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ। ਸ਼ੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪਿਛਲੇ ਕਈ ਸਾਲਾਂ ‘ਚ ਹਾਸਲ ਕੀਤੀ ਗਈ ਗਲੋਬਲ ਪ੍ਰਗਤੀ ਨੂੰ ਨੁਕਸਾਨ ਪਹੁੰਚਿਆ ਹੈ।

ਚੀਨ ਇਸ ਦੇ ਲਈ ਤਿੰਨ ਅਰਬ ਡਾਲਰ ਦੇਣ ਦੀ ਪਹਿਲਾ ਹੀ ਵਚਨਬੱਧਤਾ ਜਤਾ ਚੁੱਕਿਆ ਹੈ। ਸ਼ੀ ਨੇ 14ਵੇਂ ਬ੍ਰਿਕਸ ਸੰਮਲੇਨ ਦੀ ਮੇਜ਼ਬਾਨੀ ਕਰਨ ਦੇ ਇਕ ਦਿਨ ਬਾਅਦ ਡਿਜੀਟਲ ਮਾਧਿਅਮ ਰਾਹੀਂ ਗਲੋਬਲ ਵਿਕਾਸ ‘ਤੇ ਇਕ ਉੱਚ ਪੱਧਰੀ ਗੱਲਬਾਤ ਕੀਤੀ। ਸ਼ੀ ਨੇ ਬੈਠਕ ‘ਚ ਕਿਹਾ ਕਿ ਚੀਨ ਗਲੋਬਲ ਵਿਕਾਸ ਲਈ ਹੋਰ ਸਰੋਤ ਅਲਾਟ ਕਰੇਗਾ।

ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਤੋਂ ਜਤਾਈ ਗਈ ਤਿੰਨ ਅਰਬ ਡਾਲਰ ਦੀ ਵਚਨਬੱਧਤਾ ਦੇ ਵਾਧੂ ਇਕ ਅਰਬ ਡਾਲਰ ਹੋਰ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਸ਼ਾਂਤੀ ਅਤੇ ਵਿਕਾਸ ਟਰੱਸਟ ਫੰਡ ‘ਚ ਵੀ ਧਨ ਦਾ ਯੋਗਦਾਨ ਵਧਾਵਾਂਗੇ।