ਕੇਂਦਰ ਸਰਕਾਰ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਦਿਨ ਪਹਿਲਾਂ ਰਿਲੀਜ਼ ਹੋਏ SYL ਗਾਣੇ ਨੂੰ ਬੈਨ ਕਰ ਦਿੱਤਾ ਹੈ। ਇਸ ਨੂੰ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੋਂ ਵੀ ਹਟਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ SYL ਗੀਤ ਬੀਤੇ ਦਿਨੀ 6 ਵਜੇ ਜਾਰੀ ਕੀਤਾ ਗਿਆ ਸੀ। ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਸੀ।ਇਸ ਗਾਣੇ ਨੂੰ ਸਿਰਫ 2 ਹੀ ਦਿਨ ਵਿਚ 2.7 ਕਰੋੜ ਵਿਊਜ਼ ਮਿਲ ਗਏ ਸਨ ਅਤੇ 3.3 ਕਰੋੜ ਕਮੈਂਟ ਵੀ ਆ ਚੁੱਕੇ ਸਨ। ਸਿੱਧੂ ਦੀ ਹੱਤਿਆ ਦੇ 26 ਦਿਨ ਬਾਅਦ ਸ਼ਰਧਾਂਜਲੀ ਵਜੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਸੀ।
ਜਾਰੀ ਹੋਣ ਦੇ ਕੁੱਝ ਹੀ ਮਿੰਟਾਂ-ਸਕਿੰਟਾਂ ‘ਚ ਪ੍ਰਸਿੱਧੀ ਹਾਸਲ ਕਰਨ ਵਾਲੇ ਅਤੇ ਰਾਜਨੀਤਕ ਚਰਚਾ ਛੇੜਨ ਵਾਲੇ ਇਸ ਗੀਤ ਨੂੰ ਐਤਵਾਰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਯੂਟਿਊਬ ਤੋਂ ਗੀਤ ਹਟਾਏ ਜਾਣ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਦੱਸ ਦੇਈਏ ਕਿ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ SYL ਨਹਿਰ ਦੇ ਗਠਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਜ਼ੋਰਾਂ ‘ਤੇ ਭਖ ਗਈ ਸੀ।
ਹਾਲਾਂਕਿ ਯੂਟਿਊਬ ਵੱਲੋਂ ਇਸ ਨੂੰ ਕਾਨੂੰਨੀ ਸ਼ਿਕਾਇਤ ਵੱਜੋਂ ਹਟਾਉਣ ਬਾਰੇ ਕਿਹਾ ਗਿਆ ਹੈ।