‘ਸ਼ਰਾਬ’ ਗੀਤ ਦੇ ਵਿਵਾਦ ਤੇ ਕਰਨ ਔਜਲਾ ਨੇ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾਲ ਰਾਹੀ ਰੱਖਿਆ ਆਪਣਾ ਪੱਖ
Chandigarh: Punjabi singer Karan Aujla today held a video call with Women’s Commission Chairperson Manisha Gulati. Meanwhile, Karan Aujla defended the controversy over the song ‘Sharab’ and assured that he would always cherish the Punjabi culture.
Meanwhile, Manisha Gulati said that the commission itself had taken notice of the song ‘Sharab’ sung by Karan Aujla and Harjeet Harman. In a video call, Aujla assured that when he returned to Punjab, he would definitely meet him. At the same time, Manisha Gulati said, “I hope that as a responsible Punjabi, he will do what Aujla said.”
‘ਸ਼ਰਾਬ’ ਗੀਤ ਦੇ ਵਿਵਾਦ ਤੇ ਕਰਨ ਔਜਲਾ ਨੇ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾਲ ਰਾਹੀ ਰੱਖਿਆ ਆਪਣਾ ਪੱਖ
ਚੰਡੀਗੜ੍ਹ:ਅੱਜ ਪੰਜਾਬੀ ਗਾਇਕ ਕਰਨ ਔਜਲਾ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਇਸ ਦੌਰਾਨ ਕਰਨ ਔਜਲਾ ਨੇ ‘ਸ਼ਰਾਬ’ ਗੀਤ ਦੇ ਵਿਵਾਦ ਤੇ ਆਪਣਾ ਪੱਖ ਰੱਖਿਆ ਤੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਦੀ ਸੰਭਾਲ ਕਰਨਗੇ।
ਉੱਧਰ,ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕਮਿਸ਼ਨ ਨੇ ਕਰਨ ਔਜਲਾ ਤੇ ਹਰਜੀਤ ਹਰਮਨ ਦੁਆਰਾ ਗਾਏ ਗਏ ਗੀਤ ‘ਸ਼ਰਾਬ’ ਦੇ ਸਬੰਧ ‘ਚ ਖੁਦ ਨੋਟਿਸ ਲਿਆ ਸੀ। ਤੇ ਵੀਡੀਓ ਕਾਲ ਰਾਹੀਂ ਔਜਲਾ ਨੇ ਭਰੋਸਾ ਦਿਵਾਇਆ ਕਿ ਜਦੋਂ ਉਹ ਪੰਜਾਬ ਵਾਪਸ ਆਉਣਗੇ ਤਾਂ ਉਹ ਉਨ੍ਹਾਂ ਨੂੰ ਜਰੂਰ ਮਿਲਣਗੇ।ਨਾਲ ਹੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਹ ਉਹੀ ਕਰਨਗੇ ਜੋ ਕਰਨ ਔਜਲਾ ਨੇ ਕਿਹਾ ਸੀ।