ਬੀਤੇ ਕੁਝ ਦਿਨ ਪਹਿਲਾਂ ਕੁਝ ਕੱਟੜ ਅੱਤਵਾਦੀ ਸੰਗਠਨਾਂ ਵਲੋਂ ਅਫਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਇੱਕ ਸਿੱਖ ਦੀ ਮੌਤ ਹੋ ਗਈ ਸੀ ਅਤੇ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਸਨ ਅਤੇ ਕੁਝ ਸਿੱਖ ਵੀਰਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਤੋਂ ਮਾਣ-ਸਤਿਕਾਰ ਸਹਿਤ ਮਹਿਫੂਜ਼ ਸਥਾਨ ਤੇ ਪਹੁੰਚਾਇਆ ਸੀ।
ਇਸ ਦੁਖਦਾਈ ਘਟਨਾ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਾਈ ਹਰਜਿੰਦਰ ਸਿਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਓਥੇ ਫਸੇ ਅਫਗਾਨੀ ਸਿੱਖਾਂ ਸਮੇਤ ਹੋਰ ਧਰਮਾਂ ਦੇ ਲੋਕਾਂ ਨੂੰ ਭਾਰਤ ਲਿਆਉਣ ਲਈ ਹਵਾਈ ਖਰਚ ਚੁੱਕਣ ਦਾ ਫੈਸਲਾ ਕੀਤਾ। ਜਿਸ ਤਹਿਤ ਅੱਜ ਅਫਗਾਨਿਸਤਾਨ ਤੋਂ ਗਿਆਰਾਂ ਸਿੱਖਾਂ ਦਾ ਪਹਿਲਾਂ ਜੱਥਾ ਦਿੱਲੀ ਏਅਰਪੋਰਟ ਤੇ ਪੁੱਜਿਆ ਜਿਹਨਾਂ ਵਿੱਚੋਂ ਇਕ ਜ਼ਖਮੀ ਸਿੱਖ ਵੀ
ਪੁੱਜਿਆ ਅਤੇ ਉਹ ਆਪਣੇ ਨਾਲ ਹਮਲੇ ਦੌਰਾਨ ਸ਼ਹੀਦ ਹੋਏ ਸਿੱਖ ਦੀਆਂ ਅਸਥੀਆਂ ਵੀ ਨਾਲ ਲੈ ਕੇ ਆਏ ਹਨ।
ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਜੀ ਵਲੋਂ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਕੱਤਰ ਸਿਮਰਜੀਤ ਸਿੰਘ ਕੰਗ, ਬੀਬੀ ਰਣਜੀਤ ਕੌਰ ਦਿੱਲੀ, ਸੁਰਿੰਦਰਪਾਲ ਸਿੰਘ ਇੰਚਾਰਜ ਧਰਮ ਪ੍ਰਚਾਰ ਦਿੱਲੀ ਮਿਸ਼ਨ ਅਤੇ ਸੁਖਬੀਰ ਸਿੰਘ ਕਲਮਾਂ ਆਦਿ ਦੀ ਡਿਊਟੀ ਜੱਥੇ ਨੂੰ ਦਿੱਲੀ ਏਅਰਪੋਰਟ ਵਿਖੇ ਸੁਆਗਤ ਕਰਨ ਦੀ ਲਈ ਲਗਾਈ ਗਈ।
ਭਾਈ ਚਾਵਲਾ ਅਫਗਾਨੀ ਸਿੱਖਾਂ ਨੂੰ ਨਾਲ ਲੈ ਕੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਓਲਡ ਮਹਾਂਵੀਰ ਨਗਰ ਦਿੱਲੀ ਪਹੁੰਚੇ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਇਕੱਤਰ ਹੋਈਆ ਸਨ। ਇਸ ਮੌਕੇ ਕਾਬਲ ਤੋਂ ਮਨਮੋਹਨ ਸਿੰਘ ਸੇਠੀ, ਜ਼ਖਮੀ ਰਘਬੀਰ ਸਿੰਘ, ਜਗਮੀਤ ਸਿੰਘ, ਅਜਮੀਤ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਸੁਰਬੀਰ ਸਿੰਘ, ਅਜਮੀਤ ਸਿੰਘ ਗਰਦੇਜੀ, ਰਜਵੰਤ ਸਿੰਘ ਦੇ ਨਾਲ ਦਿੱਲੀ ਅਫਗਾਨੀ ਸਿੱਖਾਂ ਦੇ ਆਗੂ ਕੁਲਜੀਤ ਸਿੰਘ, ਛੈਬਲ ਸਿੰਘ, ਪ੍ਰਤਾਪ ਸਿੰਘ, ਇਰਾ ਸਿੰਘ, ਮਨੋਹਰ ਸਿੰਘ ਪ੍ਰਧਾਨ, ਹਰਭਜਨ ਸਿੰਘ, ਮਾਨਸਾ ਰਾਮ ਪ੍ਰਧਾਨ ਆਦਿ ਮੌਜੂਦ ਸਨ।