(Satpal Singh Johal)-Today is the 183rd day of 2022. The Toronto area is expected to have pleasant sunny weather today and tomorrow. Precautions must be taken to avoid drowning in and near lakes and rivers.
– Stage shows of famous Bollywood singers and festivals of Punjabi singers in Brampton, Caledon, Bolton and Malton during Canada Day weekend. From Team 4, Kumar Sanu, Udit Narain and Alka Yagnik will appear at the CAA Center in Brampton this evening. celebrations of the Canada Day Fair throughout the day in Caledon.
-In Toronto, a case has been registered against the employees of a moving company for demanding excessive amount ($3200 instead of $800) before unloading the goods of the customer from the truck.
-One passerby was killed and seven others were injured when three cars collided in Toronto last night. Police suspect 1 driver to be drunk.
– 5 injured in a car accident near Niagara.
-Police have arrested a man suspected of stabbing to death in St. Cadre.
-Police investigating cases of vandalism of 18 vehicles parked in the last two days of June in Niagara and adjoining cities.
(ਸਤਪਾਲ ਸਿੰਘ ਜੌਹਲ)-2022 ਦਾ ਅੱਜ 183ਵਾਂ ਦਿਨ। ਟੋਰਾਂਟੋ ਇਲਾਕੇ ਵਿੱਚ ਅੱਜ ਅਤੇ ਕੱਲ੍ਹ ਨੂੰ ਸੁਹਾਵਣਾ ਧੁੱਪ ਵਾਲਾ ਮੌਸਮ ਰਹਿਣ ਦੀ ਸੰਭਾਵਨਾ। ਝੀਲਾਂ ਅਤੇ ਦਰਿਆਵਾਂ ਦੇ ਅੰਦਰ ਅਤੇ ਨੇੜੇ ਜਾ ਕੇ ਡੁੱਬਣ ਤੋਂ ਬਚਾਓ ਲਈ ਸਾਵਧਾਨੀਆਂ ਵਰਤਣਾ ਜਰੂਰੀ।
– ਕੈਨੇਡਾ ਡੇਅ ਦੇ ਵੀਕਏਂਡ ਦੌਰਾਨ ਬਰੈਂਪਟਨ, ਕੈਲੇਡਨ, ਬੌਲਟਨ ਅਤੇ ਮਾਲਟਨ `ਚ ਬਾਲੀਵੁੱਡ ਦੇ ਨਾਮਵਰ ਗਾਇਕਾਂ ਦੇ ਸਟੇਜ ਸ਼ੋਅ, ਅਤੇ ਪੰਜਾਬੀ ਗਾਇਕਾਂ ਦੇ ਮੇਲਿਆਂ ਦਾ ਵੱਡੀ ਪੱਧਰ `ਤੇ ਆਯੋਜਨ ਜਾਰੀ। ਟੀਮ-4 ਵਲੋਂ ਕੁਮਾਰ ਸਾਨੂ, ਉਦਿਤ ਨਰਾਇਣ ਅਤੇ ਅਲਕਾ ਯਾਗਨਿਕ ਬਰੈਂਪਟਨ ਵਿਖੇ ਸੀ.ਏ.ਏ ਸੈਂਟਰ `ਚ ਪੇਸ਼ ਹੋਣਗੇ ਅੱਜ ਸ਼ਾਮ ਨੂੰ। ਕੈਲੇਡਨ `ਚ ਅੱਜ ਦਿਨ ਭਰ ਕੈਨੇਡਾ ਡੇਅ ਮੇਲੇ ਦੀਆਂ ਰੌਣਕਾਂ।
– ਟੋਰਾਂਟੋ ਵਿੱਚ ਮੂਵਿੰਗ ਕੰਪਨੀ ਦੇ ਕਰਿੰਦਿਆਂ ਵਲੋਂ ਗਾਹਕ ਦਾ ਸਮਾਨ ਟਰੱਕ ਵਿੱਚ ਲੱਦ ਕੇ ਉਤਾਰਨ ਤੋਂ ਪਹਿਲਾਂ ਹੱਦੋਂ ਵੱਧ ਰਕਮ (800 ਦੀ ਬਜਾਏ 3200 ਡਾਲਰ) ਮੰਗਣ ਦਾ ਕੇਸ ਪੁੱਜਾ ਪੁਲਿਸ ਕੋਲ਼, 1 ਗ੍ਰਿਫਤਾਰ ਕਰਕੇ ਕੀਤਾ ਚਾਰਜ।
– ਟੋਰਾਂਟੋ `ਚ ਬੀਤੀ ਅੱਧੀ ਕੁ ਰਾਤ ਸਮੇਂ 3 ਕਾਰਾਂ ਦੀ ਟੱਕਰ `ਚ 1 ਰਾਹਗੀਰ ਦੀ ਮੌਤ, 7 ਜਖਮੀ। ਪੁਲਿਸ ਨੂੰ 1 ਡਰਾਈਵਰ ਦੇ ਸ਼ਰਾਬੀ ਹੋਣ ਦਾ ਸ਼ੱਕ।
– ਨਿਆਗਾਰਾ ਨੇੜੇ ਇਕ ਕਾਰ ਹਾਦਸੇ ਵਿੱਚ 5 ਜਖਮੀ। ਸੇਂਟ ਕੈਦਰੀਨ ਵਿੱਚ ਚਾਕੂ ਨਾਲ ਕਤਲ ਕਰਨ ਵਾਲਾ ਸ਼ੱਕੀ ਪੁਲਿਸ ਨੇ ਕੀਤਾ ਕਾਬੂ। ਨਿਆਗਰਾ ਅਤੇ ਨਾਲ਼ ਲੱਗਦੇ ਸ਼ਹਿਰਾਂ ਵਿੱਚ ਜੂਨ ਦੇ ਆਖਰੀ ਦੋ ਦਿਨਾਂ ਦੌਰਾਨ ਪਾਰਕ ਕੀਤੀਆਂ 18 ਗੱਡੀਆਂ ਦੀ ਭੰਨਤੋੜ ਦੇ ਕੇਸਾਂ ਦੀ ਪੁਲਿਸ ਕਰ ਰਹੀ ਜਾਂਚ। be safe.