Delhi Red Fort Blast: ਦਿੱਲੀ ‘ਚ ਲਾਲ ਕਿਲ੍ਹੇ ਨੇੜੇ ਧਮਾਕਾ, ਮੌਤਾਂ ਦੀ ਗਿਣਤੀ ਵਧੀ 13 ‘ਤੇ, ਜਾਂਚ ਜਾਰੀ
Delhi Red Fort Blast –
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਸ਼ਾਮ ਇੱਕ ਭਿਆਨਕ ਧਮਾਕੇ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। Delhi Red Fort Blast ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਕਈ ਹੋਰ ਜ਼ਖ਼ਮੀ ਹਨ। ਧਮਾਕਾ ਲਾਲ ਕਿਲ੍ਹੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਚੱਲ ਰਹੀ ਇੱਕ ਕਾਰ ਵਿੱਚ ਹੋਇਆ।
ਧਮਾਕੇ ਤੋਂ ਬਾਅਦ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਲਾਲ ਕਿਲ੍ਹੇ ਨੂੰ ਵੀ ਅਸਥਾਈ ਤੌਰ ‘ਤੇ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਜਾਂਚ ਏਜੰਸੀਆਂ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ, ਹਾਲਾਂਕਿ ਧਮਾਕੇ ਦੇ ਕਾਰਨ ਬਾਰੇ ਅਧਿਕਾਰਤ ਪੁਸ਼ਟੀ ਅਜੇ ਤੱਕ ਨਹੀਂ ਹੋਈ।
Delhi Red Fort Blast ਦੀ ਜਾਂਚ ਵਿੱਚ ਦਿੱਲੀ ਪੁਲਿਸ, ਫੋਰੈਂਸਿਕ ਸਾਇੰਸ ਲੈਬੋਰਟਰੀ (FSL), ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਨੈਸ਼ਨਲ ਸਿਕਿਊਰਟੀ ਗਾਰਡ (NSG) ਸ਼ਾਮਲ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ਸਥਾਨ ‘ਤੇ ਐਮਰਜੈਂਸੀ ਸਮੀਖਿਆ ਬੈਠਕ ਚੱਲ ਰਹੀ ਹੈ, ਜਿਸ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਿਤ ਸ਼ਾਹ ਨੇ ਕਿਹਾ ਹੈ ਕਿ “ਜਾਂਚ ਟੀਮਾਂ ਹਰ ਸੰਭਵ ਪੱਖ ਤੋਂ ਜਾਂਚ ਕਰ ਰਹੀਆਂ ਹਨ, ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।”
ਮਦਦ ਲਈ ਹੇਠਲੇ ਨੰਬਰ ਜਾਰੀ ਕੀਤੇ ਗਏ ਹਨ:
- ਦਿੱਲੀ ਪੁਲਿਸ ਐਮਰਜੈਂਸੀ: 112 (24 ਘੰਟੇ)
- ਕੰਟਰੋਲ ਰੂਮ: 011-22910010, 011-22910011
- LNJP ਹਸਪਤਾਲ (ਜ਼ਖ਼ਮੀਆਂ ਦਾ ਇਲਾਜ): 011-23233400, ਐਮਰਜੈਂਸੀ 011-23239249
- ਫਾਇਰ ਸਰਵਿਸ: 101
- ਐਂਬੂਲੈਂਸ: 102 ਜਾਂ 108
ਪੁਲਿਸ ਦੇ ਸੂਤਰਾਂ ਮੁਤਾਬਕ, ਧਮਾਕੇ ਵਿੱਚ ਵਰਤੀ ਗਈ Hyundai i20 ਕਾਰ ਦਾ ਡਰਾਈਵਰ ਉਮਰ ਮੁਹੰਮਦ, ਜੋ ਪੁਲਵਾਮਾ ਦਾ ਰਹਿਣ ਵਾਲਾ ਅਤੇ ਪੇਸ਼ੇ ਨਾਲ ਡਾਕਟਰ ਸੀ, ਫਰੀਦਾਬਾਦ ਟੈਰਰ ਮੋਡੀਊਲ ਨਾਲ ਜੁੜਿਆ ਹੋਇਆ ਸੀ।
Delhi Red Fort Blast ਦੀ ਪ੍ਰਾਰੰਭਿਕ ਜਾਂਚ ਵਿੱਚ ਅਮੋਨੀਅਮ ਨਾਈਟਰੇਟ, ਫਿਊਲ ਆਇਲ ਅਤੇ ਡਿਟੋਨੇਟਰ ਦੇ ਵਰਤੋਂ ਦੇ ਸੰਕੇਤ ਮਿਲੇ ਹਨ। ਦਿੱਲੀ ਪੁਲਿਸ ਨੇ UAPA (Unlawful Activities Prevention Act) ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ੱਕ ਹੈ ਕਿ ਇਸ ਧਮਾਕੇ ਦਾ ਸਬੰਧ ਫਰੀਦਾਬਾਦ ਦੇ ਟੈਰਰ ਮੋਡੀਊਲ ਨਾਲ ਹੋ ਸਕਦਾ ਹੈ, ਜਿੱਥੇ ਹਾਲ ਹੀ ਵਿੱਚ 360 ਕਿਲੋਗ੍ਰਾਮ ਅਮੋਨੀਅਮ ਨਾਈਟਰੇਟ ਜ਼ਬਤ ਕੀਤਾ ਗਿਆ ਸੀ।
ਇਸ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਹੈ। Delhi Red Fort Blast ਤੋਂ ਬਾਅਦ ਸੁਰੱਖਿਆ