GTA News Media

Top Info Bar
22.1°C Toronto Loading date...
Canada Featured

ਔਰਤਾਂ ਨਾਲ ਕੁੱਟਮਾਰ ਦੇ ਵੱਧ ਰਹੇ ਮਾਮਲਿਆਂ ‘ਚ ਜਿਆਦਾਤਰ ਭਾਰਤੀ ਪਰਿਵਾਰਾਂ ਨਾਲ ਸਬੰਧਤ

ਔਰਤਾਂ ਨਾਲ ਕੁੱਟਮਾਰ ਦੇ ਵੱਧ ਰਹੇ ਮਾਮਲਿਆਂ ‘ਚ ਜਿਆਦਾਤਰ ਭਾਰਤੀ ਪਰਿਵਾਰਾਂ ਨਾਲ ਸਬੰਧਤ
Share this post via:

ਬਰੈਂਪਟਨ: ਪੀਲ ਰੀਜਨ ‘ਚ ਆਪਣੀਆਂ ਪਤਨੀਆਂ ਜਾਂ ਲਿਵ ਇਨ ਪਾਰਟਨਰਜ਼ ਨਾਲ ਕੁੱਟਮਾਰ ਦੇ ਮਾਮਲੇ ਗੰਭੀਰ ਰੂਪ ਲੈ ਰਹੇ ਹਨ। ਜ਼ਿਆਦਾਤਰ ਮਾਮਲੇ ਭਾਰਤੀ ਪਰਿਵਾਰਾਂ ‘ਚ ਹੀ ਸਾਹਮਣੇ ਆਉਂਦੇ ਹਨ। ਤਲਾਕ ਹੋਣ ਦੇ ਬਾਵਜੂਦ ਸਾਬਕਾ ਪਤੀਆਂ ਵੱਲੋਂ ਘਰੇਲੂ ਹਿੰਸਾ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪੀਲ ਪੁਲਿਸ ਕੋਲ ਘਰੇਲੂ ਹਿੰਸਾ ਦੀਆਂ 17 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦੇ ਹਿਸਾਬ ਨਾਲ ਹਰ ਰੋਜ਼ 45 ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਮੁਤਾਬਕ 78 ਫ਼ੀਸਦ ਮਾਮਲਿਆਂ ‘ਚ ਪੀੜਤਾਂ ਦੀ ਪਛਾਣ ਔਰਤ ਵਜੋਂ ਕੀਤੀ ਗਈ। ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਛੋਟਾ ਅੰਕੜਾ ਹੈ, ਕਿਉਂਕਿ ਵੱਡੀ ਗਿਣਤੀ ‘ਚ ਔਰਤਾਂ ਪੁਲਿਸ ਕੋਲ ਸ਼ਿਕਾਇਤ ਹੀ ਨਹੀਂ ਕਰਦੀਆਂ। ਓਨਟਾਰੀਓ ‘ਚ ਇਸ ਤੋਂ ਪਹਿਲਾਂ 25 ਮਿਊਂਸਪੈਲਟੀਜ਼ ਘਰੇਲੂ ਹਿੰਸਾ ਨੂੰ ਮਹਾਂਮਾਰੀ ਦਾ ਰੂਪ ਮੰਨ ਚੁੱਕੀਆਂ ਹਨ।

ਔਰਤਾਂ ‘ਤੇ ਤਸ਼ੱਦਦ ਦੀ ਤਾਜ਼ਾ ਮਿਸਾਲ 43 ਸਾਲਾ ਦਵਿੰਦਰ ਕੌਰ ਹੈ, ਜਿਸ ਨੂੰ ਕਥਿਤ ਤੌਰ ‘ਤੇ ਉਸ ਦੇ ਪਤੀ ਵੱਲੋਂ ਬਰੈਂਪਟਨ ਦੇ ਇੱਕ ਪਾਰਕ ‘ਚ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ। ਸੈਂਟੌਸ ਨੇ 11 ਸਾਲਾ ਬੱਚੀ ਰੀਆ ਰਾਜਕੁਮਾਰ ਦੀ ਮੌਤ ਦਾ ਜ਼ਿਕਰ ਵੀ ਕੀਤਾ ਜਿਸ ਦੇ ਪਿਤਾ ਵਿਰੁੱਧ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਆਇਦ ਕੀਤਾ ਗਿਆ। ਬਰੈਂਪਟਨ ਤੋਂ ਕੌਂਸਲਰ ਨਵਜੀਤ ਕੌਰ ਬਰਾੜ ਨੇ ਕਿਹਾ ਕਿ ਦਵਿੰਦਰ ਕੌਰ ਨਾਲ ਵਾਪਰੀ ਘਟਨਾ ਸਭ ਨੇ ਦੇਖੀ ਜੋ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਈ ਹੈ। ਇਸ ਵਾਰਦਾਤ ਨੇ ਬਰੈਂਪਟਲ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ। ਇਥੇ ਦੱਸਣਾ ਬਣਦਾ ਹੈ ਕਿ ਉਨਟਾਰੀਓ ਸਰਕਾਰ ਵੱਲੋਂ 2023 ਦੇ ਬਜਟ ਵਿਚ ਘਰੇਲੂ ਹਿੰਸਾ ਦੇ ਪੀੜਤਾਂ ਵਾਸਤੇ 693 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਰਾਹੀਂ ਐਮਰਜੰਸੀ ਸ਼ੈਲਟਰ, ਕੌਂਸਲਿੰਗ ਸੇਵਾ ਅਤੇ 24 ਘੰਟੇ ਉਪਲਬਧ ਟੈਲੀਫੋਨ ਲਾਈਨ ਮੁਹੱਈਆ ਕਰਵਾਈ ਜਾਂਦੀ ਹੈ।