ਕੈਨੇਡਾ ਤੋਂ ਪੰਜਾਬ ਸਿੱਧੀਆ ਉਡਾਨਾ ਚਲਾਉਣ ਸਬੰਧੀ ਬਰੈਂਪਟਨ ਸਿਟੀ ਕੌਂਸਲ ਵੱਲੋ ਮਤਾ ਪਾਸ
(ਕੁਲਤਰਨ ਸਿੰਘ ਪਧਿਆਣਾ)-ਕੈਨੇਡਾ ਤੋਂ ਪੰਜਾਬ ਸਿੱਧੀਆ ਉਡਾਨਾ ਚਲਾਉਣ ਬਾਬਤ ਕੌਸ਼ਿਸ਼ਾ ਕਰਨ ਸਬੰਧੀ ਮਤਾ ਬਰੈਂਪਟਨ ਸਿਟੀ ਕੌਂਸਲ ਵੱਲੋ ਅੱਜ ਸਰਵ ਸਮੱਤੀ ਨਾਲ ਪਾਸ ਕਰ ਦਿੱਤਾ ਗਿਆ ਹੈ , ਇਹ ਮਤਾ ਵਾਰਡ 9&10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋ ਲਿਆਂਦਾ ਗਿਆ ਸੀ। ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਬਰੈਂਪਟਨ ਸਿਟੀ ਕੈਨੇਡੀਅਨ ਫੈਡਰਲ ਸਰਕਾਰ ਅਤੇ ਸਬੰਧਤ ਏਅਰਲਾਈਨਜ਼ ਨੂੰ ਬੇਨਤੀ ਕਰੇਗੀ ਕਿ ਉਹ ਪੰਜਾਬ ਨੂੰ ਸਿੱਧੀਆ ਉਡਾਨਾ ਸ਼ੁਰੂ ਕਰਨ ਲਈ ਆਪਣੇ ਪੱਧਰ ਤੇ ਕੌਸ਼ਿਸ਼ਾ ਕਰਨ।
ਦੱਸਣਯੋਗ ਹੈ ਕਿ ਬਰੈਂਪਟਨ ਦੇ ਕੁੱਝ ਮੈਂਬਰ ਪਾਰਲੀਮੈਂਟ ਇੰਨਾ ਉਡਾਨਾ ਦੇ ਰਾਹ ਚ ਭਾਰਤ ਸਰਕਾਰ ਨੂੰ ਰੌੜਾ ਦੱਸ ਰਹੇ ਹਨ। ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਮੀਡੀਆਕਾਰ ਅਤੇ ਸੋਸ਼ਲ ਵਰਕਰ ਮੌਜੂਦ ਸਨ।