GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ 2026 ਤੋਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਵੇਗੀ ਲਾਜ਼ਮੀ: ਐਨਵਾਇਰਮੈਂਟ ਮੰਤਰੀ

ਕੈਨੇਡਾ ‘ਚ 2026 ਤੋਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਵੇਗੀ ਲਾਜ਼ਮੀ: ਐਨਵਾਇਰਮੈਂਟ ਮੰਤਰੀ
Share this post via:

ਐਨਵਾਇਰਮੈਂਟ ਮੰਤਰੀ ਸਟੀਵਨ ਗਿਲਬੋ ਨੇ ਬੁੱਧਵਾਰ ਨੂੰ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ 2026 ਵਿੱਚ ਕੈਨੇਡਾ ਵਿੱਚ ਵਿਕਣ ਵਾਲੀਆਂ ਸਾਰੀਆਂ ਪੈਸੈਂਜਰ ਕਾਰਾਂ, ਐਸਯੂਵੀਜ਼ ਤੇ ਟਰੱਕਾਂ ਦਾ ਪੰਜਵਾਂ ਹਿੱਸਾ ਇਲੈਕਟ੍ਰਿਕ ਹੋਣਾ ਜ਼ਰੂਰੀ ਹੋਵੇਗਾ। 2030 ਤੱਕ ਇਲੈਕਟ੍ਰਿਕ ਗੱਡੀਆਂ ਦੀ ਵਿੱਕਰੀ 60 % ਤੱਕ ਪਹੁੰਚ ਜਾਵੇਗੀ ਤੇ 2035 ਤੱਕ ਕੈਨੇਡਾ ਵਿੱਚ ਵਿਕਣ ਵਾਲਾ ਹਰ ਵਾਹਨ ਬਿਜਲੀ ਨਾਲ ਚੱਲਣ ਵਾਲਾ ਹੋਵੇਗਾ। ਜੋ ਉਤਪਾਦਕ ਜਾਂ ਇੰਪੋਰਟਰਜ਼ ਇਸ sales targets ਨੂੰ ਪੂਰਾ ਨਹੀਂ ਕਰਣਗੇ, ਉਨ੍ਹਾਂ ਨੂੰ ਕੈਨੇਡੀਅਨ ਐਨਵਾਇਰਮੈਂਟ ਪ੍ਰੋਟੈਕਸ਼ਨ ਐਕਟ (Canadian Environmental Protection Act) ਤਹਿਤ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਸਾਲ ਦੇ ਪਹਿਲੇ ਛੇ ਮਹੀਨੇ ਵਿੱਚ ਪੂਰੀ ਇਲੈਕਟ੍ਰਿਕ ਅਤੇ ਪਲੱਗ-ਇਨ ਹਾਈਬ੍ਰਿਡ ਵਾਹਨਾਂ ਦੀ ਵਿੱਕਰੀ, ਨਵੀਆਂ ਰਜਿਸਟਰ ਹੋਈਆਂ ਕਾਰਾਂ ਦਾ 7·2% ਹਿੱਸਾ ਹੀ ਰਹੀ। ਅਜਿਹੀਆਂ ਕਾਰਾਂ ਦੀ ਗਿਣਤੀ 2021 ਲਈ 5·2% ਸੀ। ਇਹ ਨਵੇਂ ਨਿਯਮ 30 ਦਸੰਬਰ ਨੂੰ ਪਬਲਿਕ ਕੀਤੇ ਜਾਣਗੇ। ਸਰਕਾਰ ਵੱਲੋਂ ਅਜਿਹੇ ਵਾਹਨਾਂ ਦੀ ਵਿੱਕਰੀ ਲਈ ਕ੍ਰੈਡਿਟ ਜਾਰੀ ਕਰਕੇ ਵਿਕਰੀ ‘ਤੇ ਨਜ਼ਰ ਰੱਖਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਇਹ ਐਲਾਨ 2021 ਦੇ ਲਿਬਰਲ ਚੋਣ ਵਾਅਦੇ ਨੂੰ ਪੂਰਾ ਕਰਦਾ ਹੈ।