GTA News Media

Top Info Bar
22.1°C Toronto Loading date...
Canada Featured

ਕੈਨੇਡੀਅਨ ਅਦਾਲਤ ਨੇ ਧੋਖੇਬਾਜ਼ ਟ੍ਰੇਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਨਹੀਂ ਦਿੱਤੀ ਰਾਹਤ

ਕੈਨੇਡੀਅਨ ਅਦਾਲਤ ਨੇ ਧੋਖੇਬਾਜ਼ ਟ੍ਰੇਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਨਹੀਂ ਦਿੱਤੀ ਰਾਹਤ
Share this post via:

ਟੋਰਾਂਟੋ (ਰਾਜ ਗੋਗਨਾ)- 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਕਾਲਜ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜਣ ਵਾਲੇ ਧੋਖੇਬਾਜ਼ ਟ੍ਰੇਵਲ ਏਜੰਟ ਬਿਜ੍ਰੇਸ਼ ਮਿਸ਼ਰਾ ਜੋ ਕੈਨੇਡਾ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ। ਉਸ ਨੂੰ ਬੀਤੇ ਦਿਨੀਂ ਵੈਨਕੂਵਰ ਦੀ ਸੂਬਾਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਅਦਾਲਤ ਵੱਲੋਂ ਜਮਾਨਤ ਨਹੀਂ ਦਿੱਤੀ ਗਈ। ਕਥਿਤ ਦੋਸ਼ੀ ਬ੍ਰਿਜੇਸ਼ ਮਿਸ਼ਰਾ ਨੂੰ 25 ਅਗਸਤ ਨੂੰ ਅਗਲੀ ਅਦਾਲਤੀ ਤਰੀਕ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ।

ਕੈਨੇਡਾ ਵਿੱਚ ਨਜ਼ਰਬੰਦ ਬ੍ਰਿਜੇਸ਼ ਮਿਸ਼ਰਾ ਨੇ ਐਜੂਕੇਸ਼ਨ ਐਂਡ ਇੰਮ੍ਰੀਗਰਾਂਟ ਸਰਵਿਸਿਸ ਨਾਂ ਦਾ ਦਫ਼ਤਰ ਜਲੰਧਰ ਵਿੱਚ ਖੋਲ੍ਹਿਆ ਹੋਇਆ ਸੀ। ਇਸ ਮਾਮਲੇ ਨਾਲ ਸੰਬੰਧਤ ਵਿਦਿਆਰਥੀ 2018 ਅਤੇ 2019 ਵਿੱਚ ਕੈਨੇਡਾ ਆਏ ਸਨ। ਅਤੇ ਇਹ ਫਰਜ਼ੀ ਧੋਖਾਧੜੀ ਦਾ ਸਕੈਂਡਲ ਮਾਰਚ 2023 ਵਿੱਚ ਸਾਹਮਣੇ ਆਇਆ ਸੀ। ਜਦੋਂ ਵਿਦਿਆਰਥੀਆਂ ਨੇ ਸਥਾਈ ਤੌਰ ‘ਤੇ ਨਿਵਾਸ ਲਈ ਅਰਜ਼ੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਦਾਖਲਾ ਪੱਤਰ ਜਾਅਲੀ ਹਨ। ਵਿਦਿਆਰਥੀਆਂ ਦੇ ਸਿਰ ‘ਤੇ ਦੇਸ਼ ਨਿਕਾਲੇ ਦੀ ਤਲਵਾਰ ਵੀ ਲਟਕੀ ਸੀ।