GTA News Media

Top Info Bar
22.1°C Toronto Loading date...
Canada

ਕੈਲਗਰੀ: ਇੱਕ 22 ਸਾਲਾ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ‘ਚ ਮੌਤ

ਕੈਲਗਰੀ: ਇੱਕ 22 ਸਾਲਾ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ ‘ਚ ਮੌਤ
Share this post via:

ਕੈਨੇਡਾ ਦੇ ਕੈਲਗਰੀ ‘ਚ ਇੱਕ 22 ਸਾਲਾ ਪੰਜਾਬੀ ਨੌਜਵਾਨ ਜਸਕਰਨ ਸਿੰਘ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ। ਕੈਲਗਰੀ ‘ਚ 6 ਦਿਨ ਤੋਂ ਲਾਪਤਾ ਜਸਕਰਨ ਦੀ ਲਾਸ਼ ਕੈਨੇਡੀਅਨ ਟਾਇਰ ਪਲਾਜ਼ਾ ਸਟੋਰ ਦੀ ਪਾਰਕਿੰਗ ਲਾਟ ਵਿੱਚ ਖੜੀ ਉਸ ਦੀ ਗੱਡੀ ਵਿੱਚ ਬਰਾਮਦ ਹੋਈ। ਜਸਕਰਨ ਸਿੰਘ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣਾ ਕੋਈ ਕਾਰੋਬਾਰ ਕਰਦਾ ਸੀ। ਉਸ ਨੇ ਕਿਸੇ ਦਾ ਕੰਮ ਕੀਤਾ ਸੀ, ਪਰ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪੈਸੇ ਨਹੀਂ ਦਿੱਤੇ। ਉਹ ਉਨਾਂ ਕੋਲੋਂ ਆਪਣੇ ਪੈਸੇ ਮੰਗਦਾ ਰਿਹਾ, ਜਦਕਿ ਉਹ ਉਸ ਨੂੰ ਥੋੜੇ ਪੈਸੇ ਦੇ ਕੇ ਟਾਲਦੇ ਰਹੇ, ਪਰ ਪੂਰੇ ਪੈਸੇ ਨਹੀਂ ਦਿੱਤੇ। ਇਸ ਕਾਰਨ ਉਹ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ।

ਹਾਲਾਂਕਿ ਜਸਕਰਨ ਦੇ ਪਰਿਵਾਰਕ ਮੈਂਬਰ ਵੀ ਉਸ ਨੂੰ ਕਾਫ਼ੀ ਸਮਝਾਉਂਦੇ ਰਹੇ ਕਿ ਉਹ ਪੈਸਿਆਂ ਦੀ ਟੈਨਸ਼ਨ ਲਏ, ਪਰ ਉਹ ਫਿਰ ਵੀ ਕਾਫ਼ੀ ਤਣਾਅ ‘ਚ ਰਹਿੰਦਾ ਸੀ। ਇਸ ਸਭ ਦੇ ਚਲਦਿਆਂ ਉਹ ਬੀਤੇ ਸੋਮਵਾਰ ਨੇ ਆਪਣੀ ਗੱਡੀ ਵਿੱਚ ਕਿਤੇ ਚਲਾ ਗਿਆ ਤੇ ਵਾਪਸ ਨਹੀਂ ਪਰਤਿਆ। ਇਸ `ਤੇ ਪੁਲਿਸ ਕੋਲ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਲਿਖਵਾਈ ਗਈ। ਲਗਭਗ 6 ਦਿਨ ਬਾਅਦ ਕੈਲਗਰੀ ਦੇ ਕੈਨੇਡੀਅਨ ਟਾਇਰ ਪਲਾਜ਼ਾ ਦੇ ਸਟੋਰ ਦੀ ਪਾਰਕਿੰਗ ਲਾਟ ਵਿੱਚ ਉਸ ਦੀ ਗੱਡੀ ਮਿਲੀ, ਜਿਸ ਦੇ ਵਿੱਚੋਂ ਜਸਕਰਨ ਦੀ ਲਾਸ਼ ਬਰਾਮਦ ਹੋਈ। ਜਸਕਰਨ ਜਲੰਧਰ ਵਿੱਚ ਸਥਿਤ ਸਿੱਧੂਪੁਰ ਪਿੰਡ ਦਾ ਰਹਿਣ ਵਾਲਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ।