ਚੰਗਾ ਖਾਣ-ਪੀਣ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਰਿਹਾ ਪੰਜਾਬ
ਦੇਸ਼ ਵਿਦੇਸ਼ ਵਿਚ ਖਾਣ-ਪੀਣ ਨੂੰ ਲੈ ਕੇ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਵਾਰ 6 ਸਾਲਾਂ ਬਾਅਦ ਪੰਜਾਬ ਨੇ ਸਟੇਟ ਫੂਡ ਸੇਫਟੀ ਇੰਡੈਕਸ ਵਿਚ ਜਗ੍ਹਾ ਬਣਾ ਲਈ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਵੱਲੋਂ 2018-19 ਵਿਚ ਵਿਸ਼ਵ ਫੂਡ ਦਿਵਸ ਮੌਕੇ ਚੰਗਾ ਖਾਣਾ ਖਾਣ ਦਾ ਵਾਤਾਵਰਣ ਬਣਾਉਣ ਲਈ ਸਟੇਟ ਫੂਡ ਸੈਫਟੀ ਇੰਡੈਕਸ ਮੁਕਾਬਲਾ ਸ਼ੁਰੂ ਕੀਤਾ ਸੀ।
ਇਸ ਵਿਚ 20 ਵੱਡੇ ਸੂਬੇ, 8 ਛੋਟੇ ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਸ਼ਾਮਲ ਕੀਤਾ ਗਿਆ ਸੀ। ਪਿਛਲੇ ਸਾਲ 2022-23 ਦੀ ਸਟੇਟ ਫੂਡ ਇੰਡੈਕਸ ਦੀ ਰਿਪੋਰਟ ਜਾਰੀ ਕੀਤੀ ਗਈ ਸੀ। ਰਿਪੋਰਟ ਅਨੁਸਾਰ 100 ਵਿਚੋਂ 63 ਅੰਕ ਲੈ ਕੇ ਵੱਡੇ ਸੂਬਿਆਂ ਵਿਚ ਕੇਰਲ ਪਹਿਲੇ, 57.5 ਅੰਕ ਲੈ ਕੇ ਪੰਜਾਬ ਦੂਜੇ ਨੰਬਰ ‘ਤੇ ਅਤੇ 56.5 ਅੰਕਾਂ ਦੇ ਨਾਲ ਤਾਮਿਲਨਾਡੂ ਤੀਜੇ ਸਥਾਨ ‘ਤੇ ਰਿਹਾ ਹੈ।