GTA News Media

Top Info Bar
22.1°C Toronto Loading date...
Canada

ਨਵਲਨੀ ਦੀ ਮੌਤ ਮਗਰੋਂ ਕੈਨੇਡਾ ਦਾ ਪ੍ਰਤੀਕਰਮ

ਨਵਲਨੀ ਦੀ ਮੌਤ ਮਗਰੋਂ ਕੈਨੇਡਾ ਦਾ ਪ੍ਰਤੀਕਰਮ
Share this post via:

ਕੈਨੇਡਾ ਨੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਾਲਨੀ ਦੀ ਰੂਸੀ ਹਿਰਾਸਤ ਵਿੱਚ ਹੋਈ ਮੌਤ ‘ਤੇ ਇਤਰਾਜ਼ ਜਤਾਉਣ ਲਈ ਬੁੱਧਵਾਰ ਨੂੰ ਓਟਾਵਾ ਵਿੱਚ ਕ੍ਰੇਮਲਿਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਦੇ ਦਫ਼ਤਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਦੱਸਿਆ ਕਿ ਗਲੋਬਲ ਅਫੇਅਰਜ਼ ਕੈਨੇਡਾ ਦੇ ਇਕ ਸੀਨੀਅਰ ਅਧਿਕਾਰੀ ਨੇ ਰੂਸੀ ਹਿਰਾਸਤ ਵਿਚ ਨਵਲਨੀ ਦੀ ਮੌਤ ‘ਤੇ ਕੈਨੇਡਾ ਦੀ ਫਟਕਾਰ ਸੁਣਨ ਲਈ ਰਾਜਦੂਤ ਓਲੇਗ ਸਟੈਪਨੋਵ ਨਾਲ ਮੁਲਾਕਾਤ ਕੀਤੀ।

ਕੈਨੇਡੀਅਨ ਅਧਿਕਾਰੀ ਨੇ ਮੀਟਿੰਗ ਦੌਰਾਨ ਕ੍ਰੇਮਲਿਨ ਨੂੰ ਮੌਤ ਦੀ ਪੂਰਨ ਅਤੇ ਪਾਰਦਰਸ਼ੀ ਜਾਂਚ ਕਰਨ ਅਤੇ ਨਵਲਨੀ ਦੀ ਲਾਸ਼ ਨੂੰ ਬਿਨਾਂ ਦੇਰੀ ਕੀਤੇ ਉਸਦੇ ਪਰਿਵਾਰ ਨੂੰ ਸੌਂਪਣ ਲਈ ਵੀ ਕਿਹਾ। ਬੁਲਾਰੇ ਇਜ਼ਾਬੇਲਾ ਓਰੋਜ਼ਕੋ-ਮੈਡੀਸਨ ਨੇ ਕਿਹਾ ਕਿ ਸਟੇਪਨੋਵ ਨੂੰ ਜੋਲੀ ਦੀ ਬੇਨਤੀ ‘ਤੇ ਬੁਲਾਇਆ ਗਿਆ ਸੀ।

ਦੱਸ ਦੇਈਏ ਕਿ ਰੂਸ ਦੀ ਫੈਡਰਲ ਜੇਲ੍ਹ ਸੇਵਾ ਨੇ ਇੱਕ ਬਿਆਨ ਵਿੱਚ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੈਰ ਕਰਨ ਤੋਂ ਬਾਅਦ ਨਵਲਨੀ ਨੂੰ ਸਿਹਤ ਸਬੰਧੀ ਸਮੱਸਿਆ ਮਹਿਸੂਸ ਹੋਈ ਅਤੇ ਉਹ ਬੇਹੋਸ਼ ਹੋ ਗਿਆ। ਇਸ ਮਗਰੋਂ ਇੱਕ ਐਂਬੂਲੈਂਸ ਨਵਲਨੀ ਦੀ ਮਦਦ ਲਈ ਪਹੁੰਚੀ, ਪਰ ਉਸਦੀ ਮੌਤ ਹੋ ਗਈ। ਨਵਲਨੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਭ ਤੋਂ ਮਜ਼ਬੂਤ ਘਰੇਲੂ ਵਿਰੋਧੀ ਸੀ।