GTA News Media

Top Info Bar
22.1°C Toronto Loading date...
Canada

ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰ 5% ‘ਤੇ ਬਰਕਰਾਰ

ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰ 5% ‘ਤੇ ਬਰਕਰਾਰ
Share this post via:

ਬੈਂਕ ਔਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਵਾਧਾ ਨਹੀਂ ਕੀਤਾ ਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਚੌਥੀ ਵਾਰੀ ਹੈ ਜਦੋਂ ਵਿਆਜ ਦਰ ਵਿਚ ਤਬਦੀਲੀ ਨਹੀਂ ਕੀਤੀ ਗਈ ਹੈ।

ਕੇਂਦਰੀ ਬੈਂਕ ਨੇ ਆਖ਼ਰੀ ਵਾਰੀ ਜੁਲਾਈ 2023 ਵਿਚ ਵਿਆਜ ਦਰ ਵਿਚ ਵਾਧਾ ਕੀਤਾ ਸੀ। ਕੇਂਦਰੀ ਬੈਂਕ ਦੀ ਵਿਆਜ ਦਰ ਪਰਿਵਰਤਨਸ਼ੀਲ ਦਰ ਵਾਲੇ ਕਰਜ਼ੇ ਅਤੇ ਮੌਰਗੇਜ ਲੈਣ ਵਾਲੇ ਕੈਨੇਡੀਅਨਜ਼ ਲਈ ਕਰਜ਼ੇ ਦੀ ਲਾਗਤ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਕੁਝ ਬਚਤ ਖਾਤਿਆਂ ‘ਤੇ ਵਿਆਜ ਦਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਬੈਂਕ ਦੇ ਗਵਰਨਰ ਮੈਕਲੇਮ ਨੇ ਕਿਹਾ ਕਿ ਜੇਕਰ ਮਹਿੰਗਾਈ ਵਧਦੀ ਹੈ ਤਾਂ ਬੈਂਕ ਹੋਰ ਦਰਾਂ ਵਿੱਚ ਵਾਧੇ ਤੋਂ ਇਨਕਾਰ ਨਹੀਂ ਕਰਦਾ, ਪਰ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਰਥਿਕਤਾ ਵਿਆਪਕ ਤੌਰ ‘ਤੇ ਉਹਨਾਂ ਦੇ ਮੌਜੂਦਾ ਅਨੁਮਾਨਾਂ ਦੇ ਹਿਸਾਬ ਨਾਲ ਚਲਦੀ ਰਹਿੰਦੀ ਹੈ ਤਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਵਿਆਜ ਦਰ ਵਿੱਚ ਵਾਧੇ ਬਾਰੇ ਚਰਚਾ ਕੀਤੀ ਜਾਵੇਗੀ।