GTA News Media

Top Info Bar
22.1°C Toronto Loading date...
Canada

ਅਪ੍ਰੈਲ ਮਹੀਨੇ ਤੋਂ ਔਨਲਾਈਨ ਅਪਲਾਈ ਹੋਵੇਗੀ LMIA ਦੀ ਅਰਜ਼ੀ

ਅਪ੍ਰੈਲ ਮਹੀਨੇ ਤੋਂ ਔਨਲਾਈਨ ਅਪਲਾਈ ਹੋਵੇਗੀ LMIA ਦੀ ਅਰਜ਼ੀ
Share this post via:

ਕੈਨੇਡਾ ਵਿੱਚ ਕਾਮਿਆਂ ਦੀ ਘਾਟ ਨੂੰ ਨਜਿੱਠਣ ਲਈ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿੱਚ ਹੀ LMIA ਦੀ ਅਰਜ਼ੀ ਨੂੰ ਔਨਲਾਈਨ ਕਰਨਾ ਸ਼ਾਮਿਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਪ੍ਰੈਲ ਮਹੀਨੇ ਤੋਂ ਨੌਕਰੀਦਾਤੇ ਕਾਮੇ ਨੂੰ ਲੱਭਣ ਲਈ LMIA ਦੀ ਅਰਜ਼ੀ ਔਨਲਾਈਨ ਤਰੀਕੇ ਨਾਲ ਦੇਣਗੇ ।

ਹੁਣ ਨੌਕਰੀਦਾਤੇ 24 ਘੰਟੇ ਅਤੇ ਸੱਤੇ ਦਿਨ ਅਰਜ਼ੀ ਦੇ ਸਕਣਗੇ। ਇਸ ਵਿੱਚ ਨੌਕਰੀਦਾਤੇ ਅਰਜ਼ੀ ਦੇ ਨਾਲ ਆਪਣੇ ਦਸਤਾਵੇਜ਼ ਵੀ ਅਪਲੋਡ ਕਰ ਸਕਣਗੇ ਅਤੇ ਸਰਵਿਸ ਕੈਨੇਡਾ ਨਾਲ ਹੋਏ ਰਾਬਤੇ ਬਾਰੇ ਵੀ ਜਾਣਕਾਰੀ ਪੋਰਟਲ ਰਾਹੀਂ ਮਿਲ ਸਕੇਗੀ। ਮੰਤਰਾਲੇ ਦਾ ਕਹਿਣਾ ਹੈ ਕਿ ਮੰਗ ਵਿੱਚ ਮਹੱਤਵਪੂਰਨ ਵਾਧੇ ਦੇ ਬਾਵਜੂਦ, ਵਿੱਤੀ ਸਾਲ 2022-23 ਵਿੱਚ LMIA ਲਈ ਰਾਸ਼ਟਰੀ ਔਸਤ ਪ੍ਰੋਸੈਸਿੰਗ ਸਮੇਂ ਵਿੱਚ 10 ਦਿਨਾਂ ਤੋਂ ਵੱਧ ਦਾ ਸੁਧਾਰ ਹੋਇਆ ਹੈ। ਵਿਭਾਗ ਦਾ ਕਹਿਣਾ ਹੈ ਕਿ ਔਸਤ ਪ੍ਰੋਸੈਸਿੰਗ ਸਮਾਂ ਕਰੀਬ 29 ਦਿਨ ਹੈ।

ਇਮਪਲੋਇਮੈਂਟ ਮਨਿਸਟਰੀ ਵੱਲੋਂ ਟੈਂਪਰੇਰੀ ਫ਼ੌਰਨ ਵਰਕਰ ਪ੍ਰੋਗਰਾਮ ਵਿੱਚ ਪਿੱਛਲੇ ਸਾਲ ਬਦਲੇ ਨਿਯਮਾਂ ਵਿੱਚ ਨੂੰ ਇਕ ਵਾਰ ਫ਼ਿਰ ਤੋਂ ਵਧਾਇਆ ਗਿਆ ਹੈ । ਇਹ ਨਿਯਮ 30 ਅਕਤੂਬਰ 2023 ਤੱਕ ਲਾਗੂ ਰਹਿਣਗੇ। LMIA ਦੀ 18 ਮਹੀਨੇ ਦੀ ਮਿਆਦ ਨੂੰ ਬਰਕਰਾਰ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ LMIA ਦੀ ਮਿਆਦ 9 ਮਹੀਨੇ ਸੀ ਪਰ ਲੰਘੇ ਸਾਲ ਇਸਨੂੰ ਵਧਾ ਕੇ 18 ਮਹੀਨੇ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਹੀ ਵੱਖ ਵੱਖ ਤਰ੍ਹਾਂ ਦਾ ਬਿਜ਼ਨਸ ਕਰਨ ਵਾਲੇ ਵਿਅਕਤੀ ਕੁੱਲ ਕਾਮਿਆਂ ਵਿੱਚੋਂ 30 ਫ਼ੀਸਦੀ ਲੋਅ ਵੇਜ਼ ਵਾਲੇ ਕਾਮੇ ਵਿਦੇਸ਼ਾਂ ਤੋਂ ਰੱਖ ਸਕਣਗੇ।

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ 18 ਮਹੀਨੇ ਦੀ ਮਿਆਦ ਵਾਲੀ LMIA ਮਿਲਣ ਤੋਂ ਬਾਅਦ ਮਾਲਕਾਂ ਨੂੰ ਸਹੀ ਕਾਮਾ ਲੱਭਣ ਲਈ ਕਾਹਲੀ ਨਹੀਂ ਕਰਨੀ ਪਵੇਗੀ। ਮਾਹਰਾਂ ਮੁਤਾਬਿਕ ਕੁਝ ਦੇਸ਼ਾਂ ਲਈ ਵੀਜ਼ੇ ਨੂੰ ਪ੍ਰੋਸੈਸ ਕਰਨ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਅਤੇ ਅਜਿਹੇ ਵਿੱਚ ਨਾਲ ਬਿਜ਼ਨਸ ਕਰਨ ਵਾਲੇ ਵਿਅਕਤੀਆਂ ਦੀ ਐਲਐਮਆਈਏ ਵਿਅਰਥ ਨਹੀਂ ਜਾਵੇਗੀ।