GTA News Media

Top Info Bar
22.1°C Toronto Loading date...
Canada

ਅੱਜ ਦੀਆ ਖਾਸ ਖਬਰਾ

ਅੱਜ ਦੀਆ ਖਾਸ ਖਬਰਾ
Share this post via:
  1. ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਸਥਿਤੀ ਏਸ਼ੀਅਨ ਟਰੇਡਿੰਗ ਵਿੱਚ ਮਜ਼ਬੂਤ ਰਹੀ।ਤੇਲ ਦੀਆਂ ਕੀਮਤਾਂ ਵੱਧ ਜਾਣ ਕਾਰਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿੱਤ ਨਾਲ ਡਾਲਰ ਦੀ ਸਥਿਤੀ ਨੂੰ ਬਲ ਮਿਲਿਆ । ਲਿਬਰਲ ਪਾਰਟੀ ਨੇ ਇਨਵੈਸਟਰਜ਼ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਲਈ ਆਰਥਿਕ ਮਦਦ ਜਾਰੀ ਰਹੇਗੀ।

 

 

 

  1. ਜਗਮੀਤ ਸਿੰਘ ਬੀਸੀ ਦੇ ਹਲਕੇ ਬਰਨਾਬੀ ਸਾਊਥ ਤੋਂ ਜਿੱਤ ਗਏ ਹਨ। ਇੱਕ ਵਾਰੀ ਫਿਰ ਜਗਮੀਤ ਸਿੰਘ ਤੇ ਐਨਡੀਪੀ ਨੂੰ ਪਾਰਲੀਆਮੈਂਟ ਵਿੱਚ ਪਾਵਰ ਨੂੰ ਸੰਤੁਲਿਤ ਕਰਨ ਲਈ ਅਹਿਮ ਭੂਮਿਕਾ ਨਿਭਾਵੇਗੀ। ਕੈਨੇਡਾ ਵਾਸੀਆਂ ਵੱਲੋਂ ਪਾਰਟੀ ਨੂੰ ਦਿੱਤੇ ਸਮਰਥਨ ਤੋਂ ਬਾਅਦ ਜਗਮੀਤ ਨੇ ਲੋਕਾਂ ਦਾ ਕੀਤਾ ਧੰਨਵਾਦ।

 

 

 

  1. ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾ.ਕਿਰਨ ਮੂਰੇ ਨੇ ਪ੍ਰੋਵਿੰਸ ਅੰਦਰ ਬੈਕ ਟੂ ਸਕੂਲ ਪਲੈਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਲੱਗਭੱਗ ਦੋ ਸਾਲ ਦੇ ਵਕਫੇ ਤੋਂ ਬਾਅਦ ਸਟੂਡੇਟਸ ਸਕੂਲਾਂ ਵਿਚ ਪਰਤ ਰਹੇ ਹਨ।ਪਰ ਸਕੂਲ ਸਟੂਡੇਟਸ ਲਈ ਸੁਰੱਖਿਆ ਦਾ ਘੇਰਾ ਵਿਸ਼ਾਲ ਕੀਤਾ ਗਿਆ ਹੈ।

 

 

 

  1. ਮਾਂਟਰੀਅਲ ਦੇ ਵਿਚ ਪੋਲੰਗ ਸਟੇਸ਼ਨ ਦੇ ਬਾਹਰ ਇਕ ਸੜਕ ਹਾਦਸੇ ਦੌਰਾਨ 9 ਵਿਅਕਤੀ ਜ਼ਖਮੀਂ ਹੋ ਗਏ ਹਨ।ਜਾਂਚਕਾਰਾਂ ਨੇ ਦੱਸਿਆ ਕਿ ਮਹਿਲਾ ਨੂੰ ਨਾਜ਼ੁਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ ਤੇ ਗੱਡੀ ਦਾ ਡਰਾਈਵਰ ਵੀ ਮੌਕੇ ਉੱਤੇ ਬਣਿਆ ਰਿਹਾ। ਮੇਜਰ ਕੋਲੀਜ਼ਨ ਬਿਊਰੋ ਨੂੰ ਇਸ ਦੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ।ਜਾਂਚ ਜਾਰੀ ਰਹਿਣ ਕਾਰਨ ਐਗਲਿੰਟਨ ਐਵਨਿਊ ਨੂੰ ਡਰਾਈਵ ਤੋਂ ਬੰਦ ਕਰ ਦਿੱਤਾ ਗਿਆ ਹੈ।

 

 

 

  1. ਦੇਸ਼ ਭਰ ਦੇ ਵਿਚ ਵੋਟਰਾਂ ਨੇ ਲਿਬਰਲ ਦੀ ਘੱਟ ਗਿਣਤੀ ਸਰਕਾਰ ਚੁਣੀ।ਕੰਨਜ਼ਰਵੇਟਿਵਸ ਦੇ ਨੂੰ ਦੂਜਾ ਸਥਾਨ ਮਿਿਲਆ ਅਤੇ ਐਨ.ਡੀ.ਪੀ ਤੀਜੇ ਸਥਾਨ ’ਤੇ ਸਿਮਟ ਕੇ ਰਹਿ ਗਈਆਂ।ਇਹ ਦੋਵੇਂ ਪਾਰਟੀਆਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਗੀਆਂ,ਇਸ ਵੋਟਿੰਗ ਪ੍ਰਕਿਰਆ ਵਿਚ ਐਲੀਮੈਂਟਰੀ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵੀ ਵੱਡਾ ਯੋਗਦਾਨ ਹੈ।ਉਹਨਾਂ ਦੀ ਇਸ ਬਾਰੇ ਕੀ ਰਾਏ ਹੈ।

 

 

 

  1. ਬੀਤੇ ਦਿਨ ਕੈਨੇਡਾ ਦੀਆਂ 44ਵੀਆਂ ਫੈਡਰਲ ਚੌਣਾਂ ਦੇ ਨਤੀਜੇ ਸਾਹਮਣੇ ਹੋ ਗਏ। ਇਹਨਾਂ ਨਤੀਜਿਆਂ ਮੁਤਾਬਕ ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਦੀ ਸਰਕਾਰ ਬਣੇਗੀ ਅਤੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। ਹੁਣ ਤੱਕ ਦੇ ਅੰਕੜਿਆ ਮੁਤਾਬਕ ਲਿਬਰਲ ਪਾਰਟੀ 158 ਸੀਟਾਂ ਲਿਜਾ ਰਹੀ ਹੈ ਪਰ 170 ਦੇ ਬਹੁਮਤ ਦੇ ਅੰਕੜੇ ਤੋਂ ਹਾਲੇ ਵੀ ਪਿਛੇ ਹੈ। ਪੰਜਾਬੀ ਮੂਲ ਦੇ ਉਮੀਦਵਾਰਾ ਦੀ ਗੱਲ ਕਰੀਏ ਤਾਂ 47 ਉਮੀਦਵਾਰਾ ਨੇ ਵੱਖ-ਵੱਖ ਪਾਰਟੀਆਂ ਵੱਲੋਂ ਚੌਣ ਲੜੀ ਸੀ ਤੇ 16 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਲਿਬਰਲ ਪਾਰਟੀ ਨੇ ਸਾਰਿਆਂ ਤੋਂ ਵੱਧ 17 ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ ਤੇ ਉਹਨਾਂ ਵਿਚੋਂ 13 ਨੇ ਜਿੱਤ ਦਰਜ ਕੀਤੀ ਹੈ। ਕੰਜਰਵੇਟਿਵ ਵੱਲੋਂ 13 ਚੌਣ ਲੜੇ ਸਨ ਅਤੇ 2 ਜਿੱਤੇ ਹਨ। ਐਨਡੀਪੀ ਵੱਲੋਂ 10 ਲੜੇ ਸਨ ਅਤੇ ਇੱਕ ਜਿਤਿਆ ਹੈ। ਜਿੱਤਣ ਵਾਲੇ ਉਮੀਦਵਾਰਾ ਵਿੱਚ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰਦੀਸ਼ ਚੱਗਰ, ਜਸਰਾਜ ਹੱਲਣ, ਟਿਮ ਉੱਪਲ,ਅਨੀਤਾ ਆਨੰਦ, ਸੁੱਖ ਧਾਲੀਵਾਲ,ਰੂਬੀ ਸਹੋਤਾ, ਸੋਨੀਆ ਸਿੱਧੂ, ਮਨਿੰਦਰ ਸਿੱਧੂ, ਕਮਲ ਖਹਿਰਾ,ਅੰਜੂ ਢਿੱਲੋ, ਰਣਦੀਪ ਸਰਾਏ, ਪਰਮ ਬੈਂਸ, ਇਕਵਿੰਦਰ ਗਹੀਰ ਅਤੇ ਜੌਰਜ ਚਾਹਲ ਦੇ ਨਾਮ ਸ਼ਾਮਿਲ ਹਨ।

 

ਐਂਕਰ 1ਕੰਜ਼ਰਵੇਟਿਵ ਲੀਡਰ ਏਰਿਨ ਓ ਟੂਲ ਕੈਨੇਡਾ ਦੀਆਂ 44 ਵੀਂ ਆਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਓਟਵਾ ਵਿਚ ਪੱਤਰਕਾਰਾਂ ਦੇ ਰੂਹਬਰੂ ਹੋਏ ਜਿਥੇ ਉਨ੍ਹਾਂ ਆਪਣੀ ਲੀਡਰਸ਼ਿਪ ਅਤੇ ਮੁਹਿੰਮ ਦੀ ਰਣਨੀਤੀ ਬਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ।ਬੇਸ਼ਕ ਚੋਣਾਂ ਹੋਈਆਂ ਪਰ ਸਿਆਸੀ ਹਲਾਤਾਂ ਵਿਚ ਕੋਈ ਫਰਕ ਨਹੀ ਪਿਆ । ਤੇ ਕੰਜ਼ਰਵੇਵਿ ਪਾਰਟੀ ਪਹਿਲਾਂ ਵਾਂਗ ਹੀ ਹਾਊਸ ਆਫ ਕਾਮਨਜ਼ ਵਿਚ ਵਿਰੋਧੀ ਧਿਰ ਬਣੀ ਰਹੇਗੀ।  ਐਂਕਰ 2ਅਸੈਂਬਲੀ ਆਫ ਫਰਸਟ ਨੇਸ਼ਨ ਦੀ ਲੀਡਰ ਰੋਜ਼ ਐਨੇ ਨੇ ਫੈਡਰਲ ਚੋਣਾਂ ਵਿਚ ਸਿਆਸੀ ਪਾਰਟੀਆਂ ਵੱਲੋਂ ਵਰਤੀ ਗਈ।  ਚੋਣ ਰਣੀਤੀ ਵਿਚੋ ਫਰਸਨ ਨੇਸ਼ਨ ਦੇ ਮੁੱਦੇ ਨੂੰ ਖਾਸ ਤਵਜ਼ੋ ਨਾ ਦੇਣ ਉਤੇ ਰੋਸ ਪ੍ਰਗਟਾਇਆ ਹੈ।ਉਨ੍ਹਾਂ ਕਿਹਾ ਹੈ ਕਿ ਫਰਸਨ ਨੇਸ਼ਨ ਭਾਈਚਾਰੇ ਦੇ ਮੁਦਿਆਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਹੈਐਂਕਰ 3ਕੈਨੇਡਾ ਵਿਚ ਵੋਟਿੰਗ ਦੌਰਾਨ ਪੰਜਾਬੀ ਮੂਲ ਦੇ ਲੋਕਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ,ਤੇ ਜ਼ਿਆਦਾਤਰ ਲੋਕਾਂ ਦੀ ਪਹਿਲੀ ਪਸੰਦ ਜਸਟਿਨ ਟਰੂਡੋ ਹੀ ਰਹੀ।ਸਭ ਵੱਲੋਂ ਜਸਟਿਨ ਟਰੂਡੋ ਦੀਆਂ ਪੋਲਿਸੀਆਂ ਨੂੰ ਚੰਗਾ ਦੱਸਿਆ ਗਿਆ ਤੇ ਉਮੀਦ ਜਤਾਈ ਕਿ ਜਸਟਿਨ ਟਰੂਡੋ ਇਕ ਵਾਰ ਫਿਰ ਪ੍ਰਧਾਨ ਮੰਤਰੀ ਦੇ ਤੌਰ ਉਤੇ ਵਧੀਆ ਕੰਮ ਕਰਨਗੇ।