GTA News Media

Top Info Bar
22.1°C Toronto Loading date...
Canada

ਅੱਜ ਦੀਆ ਖਾਸ ਖਬਰਾ

ਅੱਜ ਦੀਆ ਖਾਸ ਖਬਰਾ
Share this post via:
  1. ਟੋਰਾਂਟੋ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜਾ 21 ਜੁਲਾਈ ਨੂੰ ਲੈਂਪੋਰਟ ਸਟੇਡੀਅਮ ਵਿੱਚ ਹੋਏ ਮੁਜ਼ਾਹਰਿਆਂ ਦੇ ਸਬੰਧ ਵਿੱਚ ਲੋੜੀਂਦਾ ਸੀ।ਇਸ ਥਾਂ ਉੱਤੇ ਬੇਘਰੇ ਲੋਕਾਂ ਦੀ ਪੈਰਵੀ ਕਰਨ ਵਾਲਿਆਂ, ਉਨ੍ਹਾਂ ਦੇ ਸਮਰਥਕਾਂ ਦੀ ਪੁਲਿਸ ਤੇ ਸਿਟੀ ਦੇ ਸਟਾਫ ਨਾਲ ਝੜਪ ਹੋਈ ਸੀ।ਕਈ ਗ੍ਰਿਫਤਾਰੀਆਂ ਕੀਤੇ ਜਾਣ ਤੋਂ ਬਾਅਦ ਮੁਜ਼ਾਹਰਾ 14ਵੀਂ ਡਵੀਜ਼ਨ ਦੇ ਬਾਹਰ ਕੀਤਾ ਜਾਣ ਲੱਗਿਆ ਤੇ ਉਸ ਸਮੇਂ ਪੁਲਿਸ ਨੇ ਆਖਿਆ ਸੀ। ਕਿ ਸਟੇਸ਼ਨ ਦੇ ਬਾਹਰ ਗੁੱਸੇ ਵਿੱਚ ਆਏ ਲੋਕ ਆਪੇ ਤੋਂ ਬਾਹਰ ਹੋਣ ਲੱਗੇ ਸਨ।

 

 

 

  1. ਓਨਟਾਰੀਓ ਦਾ ਨਵਾਂ ਵੈਕਸੀਨ ਸਰਟੀਫਿਕੇਟ ਸਿਸਟਮ ਹੁਣ ਲਾਗੂ ਹੋ ਚੁੱਕਿਆ ਹੈ।ਹੁਣ ਸਥਾਨਕ ਵਾਸੀਆਂ ਨੂੰ ਆਊਟਡੋਰ ਤੇ ਇੰਡੋਰ ਥਾਂਵਾਂ ਉੱਤੇ ਦਾਖਲ ਹੋਣ ਸਮੇਂ ਲੋਕਾਂ ਨੂੰ ਆਪਣੀ ਦੂਜੀ ਡੋਜ਼ ਦਾ ਸਬੂਤ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਸਰਕਾਰੀ ਆਈਡੈਂਟੀਫਿਕੇਸ਼ਨ ਵਿਖਾਉਣ ਦੀ ਵੀ ਲੋੜ ਪਵੇਗੀ।ਆਇਡੈਂਟੀਫਿਕੇਸ਼ਨ ਵਿੱਚ ਬਰਥ ਸਰਟੀਫਿਕੇਟ,ਸਿਟੀਜ਼ਨਸਿ਼ਪ ਕਾਰਡ,ਡਰਾਈਵਰਜ਼ ਲਾਇਸੰਸ,ਆਦਿ ਸ਼ਾਮਲ ਹਨ।ਮੈਡੀਕਲ ਛੋਟ ਲਈ ਡਾਕਟਰਾਂ ਵੱਲੋਂ ਜਾਰੀ ਨੋਟਸ ਵੀ ਸਵੀਕਾਰੇ ਜਾਣਗੇ।

 

 

 

  1. ਬ੍ਰਿਿਟਸ਼ ਕੋਲੰਬੀਆ ਦੇ ਪ੍ਰੀਮੀਅਰ ਜੋਹਨ ਹੋਰਗਨ ਨੇ ਚਿਵਲੈਕ ਪ੍ਰਾਂਤ ਵਿਚ ਕੋਵਿਡ 19 ਦੀ ਦੇ ਤਾਜ਼ਾ ਹਲਾਤਾਂ ਬਾਰੇ ਚਾਨਣਾ ਪਾਇਆ।ਉਹਨਾਂ ਦੱਸਿਆ ਕਿ ਇਕ ਐਲੀਮੈਂਟਰੀ ਸਕੂਲ ਅੰਦਰ 20 ਵਿਿਦਆਰਥੀਆਂ ਅਤੇ ਸਟਾਫ ਮੈਂਬਰਾਂ ਦੇ ਫੈਲਣ ਕਾਰਨ ਘੱਟੋ-ਘੱਟ ਅਕਤੂਬਰ ਵਿਚ ਆਨਲਾਈਨ ਸਿੱਖਿਆ ਵੱਲ ਵਧ ਰਿਹਾ ਹੈ।ਯਾਨਿ ਕਿ ਹੁਣ 20 ਅਕਤੂਬਰ ਤੱਕ ਸਕੂਲਾਂ ਅੰਦਰ ਵਿਅਕਤੀਗਤ ਪੜਾਈ ਨਹੀਂ ਕਰਵਾਈ ਜਾਵੇਗੀ।

 

 

 

  1. ਗੈਟਿਨਊ ਦੇ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਥੇ ਇਕ ਵਿਅਕਤੀ ਨੇ ਆਪਣੀਆਂ ਜਵਾਨ ਧੀਆਂ ਦਾ ਕਤਲ ਕੀਤਾ ਅਤੇ ਫਿਰ ਆਪਣੇ ਆਪ ਨੂੰ ਮਾਰ ਦਿੱਤਾ।ਗੁਆਂਢੀਆਂ ਨੇ ਝਗੜਾ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਬੁਲਾਇਆ ਸੀ।ਪਰ ਆਉਂਦੇ ਤੱਕ ਮਾਮਲਾ ਖੂਨੀ ਰੂਪ ਧਾਰਨ ਕਰ ਗਿਆ।

 

 

 

  1. ਕਲੋਰੀਵਿਲ ਦੇ ਵਿਚ ਦੁਕਾਨ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਦੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖਮੀਂ ਹੋ ਗਏ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ ਗੋਲੀ ਚਲਾਉਣ ਵਾਲਾ ਇਕ ਸ਼ੱਕੀ ਵੀ ਸ਼ਾਮਲ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸਤੋਂ ਭਿਆਨਕ ਦ੍ਰਿਸ਼ ਕੋਈ ਹੋ ਹੀ ਨਹੀਂ ਸਕਦਾ।

 

 

 

  1. ਜੁਲਾਈ ਦੇ ਸ਼ੁਰੂ ਵਿੱਚ ਟੋਰਾਂਟੋ ਪੁਲਿਸ ਕਾਂਸਟੇਬਲ ਜੈਫਰੀ ਨੌਰਥਰਪ ਨੂੰ ਮਾਰਨ ਦੇ ਦੋਸ਼ ਵਿੱਚ ਫੜ੍ਹੇ ਗਏ ਵਿਅਕਤੀ ਨੂੰ 335,000 ਡਾਲਰ ਦੇ ਮੁਚਲਕੇ ਉੱਤੇ ਜ਼ਮਾਨਤ ਦੇ ਦਿੱਤੀ ਗਈ।ਇਸ ਦੀ ਪੁਸ਼ਟੀ ਉਸ ਦੇ ਵਕੀਲ ਵੱਲੋਂ ਕੀਤੀ ਗਈ।ਜਾਂਚਕਾਰਾਂ ਨੇ 31 ਸਾਲਾ ਉਮਰ ਜ਼ਮੀਰ ਨੂੰ ਫਰਸਟ ਡਿਗਰੀ ਮਰਡਰ ਦੇ ਦੋਸ਼ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ। ਇਸ ਤਰ੍ਹਾਂ ਦਾ ਦੋਸ਼ ਲੱਗਣ ਉਪਰੰਤ ਸਬੰਧਤ ਵਿਅਕਤੀ ਨੂੰ ਆਟੋਮੈਟਿਕ ਉਮਰ ਕੈਦ ਹੋ ਜਾਂਦੀ ਹੈ। ਉਸ ਨੂੰ ਜ਼ਮਾਨਤ ਲਈ ਹੋਰ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ, ਜਿਸ ਤਹਿਤ ਉਸ ਨੂੰ ਹਾਊਸ ਅਰੈਸਟ ਰਹਿਣਾ ਹੋਵੇਗਾ, ਉਹ ਡਰਾਈਵਿੰਗ ਨਹੀਂ ਕਰ ਸਕੇਗਾ, ਉਸ ਨੂੰ ਇਲੈਕਟ੍ਰੌਨਿਕ ਐਂਕਲ ਬ੍ਰੈਸਲੇਟ ਪਾਉਣਾ ਹੋਵੇਗਾ ਤੇ ਉਸ ਨੂੰ ਆਪਣਾ ਪਾਸਪੋਰਟ ਵੀ ਸਰੈਂਡਰ ਕਰਨਾ ਹੋਵੇਗਾ।ਉਸ ਦੀ ਅਗਲੀ ਪੇਸ਼ੀ ਪਹਿਲੀ ਅਕਤੂਬਰ ਨੂੰ ਹੋਵੇਗੀ। ਜਿ਼ਕਰਯੋਗ ਹੈ ਕਿ 52ਵੀਂ ਡਵੀਜ਼ਨ ਤੋਂ ਕਾਂਸਟੇਬਲ ਨੌਰਥੌਰਪ ਕਈ ਹੋਰਨਾਂ ਅਧਿਕਾਰੀਆਂ ਨਾਲ ਸਿਟੀ ਹਾਲ ਲਾਗੇ ਹੋਈ ਰੌਬਰੀ ਦੀ ਜਾਂਚ ਕਰ ਰਿਹਾ ਸੀ ਜਦੋਂ ਉਸ ਨੂੰ ਇੱਕ ਕਾਰ ਵੱਲੋਂ ਟੱਕਰ ਮਾਰੀ ਗਈ । ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਾਂਚਕਾਰਾਂ ਨੇ ਉਸ ਨੂੰ ਜਾਣਬੁੱਝ ਕੇ ਅੰਜਾਮ ਦਿੱਤਾ ਗਿਆ ਕਾਰਾ ਦੱਸਿਆ ਸੀ।ਇਸ ਫੈਸਲੇ ਉੱਤੇ ਪ੍ਰੀਮੀਅਰ ਫੋਰਡ ਤੇ ਮੇਅਰ ਟੋਰੀ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਹੈ ਤੇ ਇਸ ਸਬੰਧ ਵਿੱਚ ਜਵਾਬ ਤਲਬ ਕੀਤਾ ਗਿਆ ਹੈ।

 

 

ਐਂਕਰ

ਧਰਮ ਦੇ ਨਾਮ ਉਤੇ ਕੈਨੇਡਾ ਵਿਚ ਕਿਸੇ ਸਮੇਂ ਇਥੋ ਦੇ ਮੂਲ ਨਿਵਾਸੀਆਂ ਉਤੇ ਬਹੁਤ ਹੀ ਅੱਤਿਆਚਾਰ ਹੋਏ ਹਨ,ਤੇ ਸਮੇਂ ਸਮੇਂ ਉਤੇ ਇਹ ਮੁੱਦਾ ਵੀ ਉਠਦਾ ਰਿਹਾ ਹੈ।ਤੇ ਹੁਣ ਬੀਸੀ ਦੇ ਯੂਕੋਨ ਵਿਚ ਮੂਲਨਿਵਾਸੀ ਔਰਤਾਂ ਤੇ ਬੱਚਿਆਂ ਦੀ ਯਾਦ ਵਿਚ ਇਕ ਖਾਸ ਯਾਦਗਾਰ ਸਥਾਪਤ ਕੀਤੀ ਗਈ ਤੇ ਉਨ੍ਹਾਂ ਗੁਆਚਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।ਇਸ ਦੌਰਾਨ ਮੂਲ ਨਿਵਾਸੀ ਭਾਈਚਾਰੇ ਦੇ ਲੋਕ ਤੇ ਸਥਾਨਕ ਸਿਆਸਤਦਾਨ ਵੀ ਪਹੁੰਚੇ ਹੋਏ ਸਨ।ਜਿਨ੍ਹਾਂ ਨੇ ਆਪਣੀ ਸ਼ਰਧਾਂਜਲੀ ਭੇਟ ਕੀਤੀ।

ਐਂਕਰ 2

ਸਸਕੈਚਵਨ ਦੇ ਵਿਚ ਕਰੋਨਾ ਕਾਰਨ ਹਲਾਤ ਕਾਫੀ ਖਰਾਬ ਹਨ।ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਹੂਲਤਾਂ ਨਹੀ ਮਿਲ ਰਹੀਆਂ ਤੇ ਸਿਹਤ ਵਿਭਾਗ ਉਤੇ ਲਗਾਤਾਰ ਦਬਾਅ ਵੱਧਦਾ ਜਾ ਰਿਹਾ ਹੈ।ਡਾ ਵੈਰੋਨਿਕਾ ਮੈਕਕਿਨੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਨੂੰ ਕਿਹੜੀਆਂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਐਂਕਰ

ਟਰੂਡੋ ਸਰਕਾਰ ਵੱਲੋਂ ਫੈਡਰਲ ਚੋਣਾਂ ਦੁਬਾਰਾ ਕਰਵਾ ਕੇ ਮੁਲਕ ਦਾ ਤਕਰੀਬਨ 610 ਮਿਲੀਅਨ ਡਾਲਰ ਖਰਚ ਦਿੱਤਾ ਹੈ ਤੇ ਇਸ ਦੇ ਬਾਵਜ਼ੂਦ ਵੀ ਟਰੂਡੋ ਘੱਟ ਗਿਣਤੀ ਸਰਕਾਰ ਹੀ ਬਣਾ ਸਕੇ।ਪਰ ਇਸ ਖਰਚੇ ਦਾ ਹਿਸਾਬ ਹੁਣ ਟਰੂਡੋ ਤੋਂ ਮੰਗਿਆ ਜਾ ਰਿਹਾ ਹੈ ਕਿ ਆਖਿਰ ਉਨ੍ਹਾਂ ਬੇਵਜ਼੍ਹਾ ਚੋਣਾਂ ਕਰਵਾ ਕੇ ਲੋਕਾਂ ਦੇ ਟੈਕਸ ਦਾ ਪੈਸਾ ਕਿਉਂ ਖਰਾਬ ਕੀਤਾ।ਫਰਸਟ ਨੇਸ਼ਨ ਅਸੈਂਬਲੀ ਦੀ ਪ੍ਰਧਾਨਗੀ ਲਈ ਸਾਬਕਾ ਉਮੀਦਵਾਰ ਜੋਡੀ ਕੈਲਾਹੂ ਨੇ ਇਸ ਬਾਰੇ ਵਿਚਾਰ ਬਟਾਂਦਰਾ  ਕੀਤਾ ਤੇ ਆਪਣਾ ਪੱਖ ਰਖਿਆ ਹੈ।