GTA News Media

Top Info Bar
22.1°C Toronto Loading date...
Canada Featured

ਅੱਜ ਫ਼ੈਡਰਲ ਬਜਟ ਪੇਸ਼ ਕਰੇਗੀ ਲਿਬਰਲ ਸਰਕਾਰ

ਅੱਜ ਫ਼ੈਡਰਲ ਬਜਟ ਪੇਸ਼ ਕਰੇਗੀ ਲਿਬਰਲ ਸਰਕਾਰ
Share this post via:

ਮੰਗਲਵਾਰ ਨੂੰ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਫ਼ੈਡਰਲ ਬਜਟ ਪੇਸ਼ ਕਰਨਗੇ। ਇਸ ਬਜਟ ਵਿਚ ਹਾਸ਼ੀਆਗਤ ਲੋਕਾਂ ਨੂੰ ਰਹਿਣ-ਸਹਿਣ ਦੀ ਲਾਗਤ ਵਿਚ ਸੀਮਤ ਰਾਹਤ ਅਤੇ ਗ੍ਰੀਨ ਨਿਵੇਸ਼ਾਂ ਨੂੰ ਹੁਲਾਰਾ ਦਿੱਤੇ ਜਾਣ ਦੀ ਉਮੀਦ ਹੈ। ਫ੍ਰੀਲੈਂਡ ਕੈਨੇਡੀਅਨਜ਼ ਨੂੰ ਕਹਿ ਚੁੱਕੇ ਹਨ ਕਿ ਬਜਟ ਵਿਚ ਅਮਰੀਕਾ ਦੇ ਇਨਫ਼ਲੇਸ਼ਨ ਰਿਡਕਸ਼ਨ ਐਕਟ ਨਾਲ ਨਜਿੱਠਣ ਲਈ ਗ੍ਰੀਨ ਐਨਰਜੀ ਵਿਚ ਨਵੇਂ ਨਿਵੇਸ਼ਾਂ ਦੀ ਪੇਸ਼ਕਸ਼, ਅਤੇ ਉੱਚੀਆਂ ਵਿਆਜ ਦਰਾਂ ਤੇ ਮਹਿੰਗਾਈ ਨਾਲ ਜੂਝਦੇ ਲੋਕਾਂ ਲਈ ਕੁਝ ਉਪਾਅ ਪੇਸ਼ ਹੋਣਗੇ, ਪਰ ਫ਼ਿਲਹਾਲ ਦੇਣ ਲਈ ਬਹੁਤਾ ਕੁਝ ਨਹੀਂ ਹੋਵੇਗਾ।

ਪਿਛਲੇ ਹਫ਼ਤੇ ਫ਼੍ਰੀਲੈਂਡ ਨੇ ਕਿਹਾ ਸੀ, ਸੱਚਾਈ ਇਹ ਹੈ ਕਿ ਅਸੀਂ ਹਰ ਇੱਕ ਕੈਨੇਡੀਅਨ ਨੂੰ ਮਹਿੰਗਾਈ ਦੇ ਪ੍ਰਭਾਵਾਂ ਜਾਂ ਉੱਚੀਆਂ ਵਿਆਜ ਦਰਾਂ ਲਈ ਪੂਰੀ ਤਰ੍ਹਾਂ ਮੁਆਵਜ਼ਾ ਨਹੀਂ ਦੇ ਸਕਦੇ। ਅਜਿਹਾ ਕਰਨਾ ਸਿਰਫ਼ ਮਹਿੰਗਾਈ ਨੂੰ ਹੋਰ ਬਦਤਰ ਬਣਾਵੇਗਾ ਅਤੇ ਲੰਬੇ ਸਮੇਂ ਲਈ ਦਰਾਂ ਨੂੰ ਉੱਚਾ ਚੁੱਕਣ ਲਈ ਮਜਬੂਰ ਕਰੇਗਾ।