GTA News Media

Top Info Bar
22.1°C Toronto Loading date...
Canada

ਆਮ ਆਦਮੀ ਪਾਰਟੀ ਦੇ ਆਗੂ ਸ ਹਿੰਮਤ ਸਿੰਘ ਸ਼ੇਰਗਿੱਲ ਵਿਆਹ ਬੰਧਨ ਚ ਬੱਝੇ

ਆਮ ਆਦਮੀ ਪਾਰਟੀ ਦੇ ਆਗੂ ਸ ਹਿੰਮਤ ਸਿੰਘ ਸ਼ੇਰਗਿੱਲ ਵਿਆਹ ਬੰਧਨ ਚ ਬੱਝੇ
Share this post via:

ਅਮਰੀਕਾ ਦੀ ਡਾਕਟਰ ਸੁਖਮਨ ਨਾਲ ਹੋਏ ਅਨੰਦ ਕਾਰਜ

ਬਰੈਂਪਟਨ ( ਚਮਕੌਰ ਸਿੰਘ ਮਾਛੀਕੇ ) ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਵਿਆਹ ਬੰਧਨ ਚ ਬੱਝ ਗਏ ਹਨ । ਬਰੈਂਪਟਨ ਦੇ ਗੁਰੂ ਘਰ ਨਾਨਕ ਸਰ ਠਾਠ ਈਸ਼ਰ ਦਰਬਾਰ ਵਿੱਚ ਉਨ੍ਹਾਂ ਦੇ ਅਨੰਦ ਕਾਰਜ ਬੀਬੀ ਸੁਖਮਨ ਸੇਖੋਂ ਸਪੁੱਤਰੀ ਸ ਹਰਿੰਦਰਜੀਤ ਸਿੰਘ ਸੇਖੋ ਅਤੇ ਸਰਦਾਰਨੀ ਕੁਲਜਿੰਦਰ ਕੌਰ ਸੇਖੋਂ ਨਾਲ ਨਾਲ ਸੰਪੂਰਨ ਹੋਏ, ਅਸ਼ੀਰਵਾਦ ਦੇਣ ਵਾਲਿਆਂ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ ਕੁਲਤਾਰ ਸਿੰਘ ਸੰਧਵਾਂ, ਕੈਬਨਿੱਟ ਮੰਤਰੀ ਸ ਹਰਭਜਨ ਸਿੰਘ ਈਟੀਓ,, ਸ ਹਰਜੋਤ ਸਿੰਘ ਬੈਂਸ,ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਆਪ ਵਲੰਟੀਅਰ ਸੁਦੀਪ ਸਿੰਗਲਾ ਸਮੇਤ ਕਈ ਹੋਰ ਪਤਵੰਤੇ ਸ਼ਾਮਲ ਸਨ, ਇਸ ਉਪਰੰਤ ਰਿਸੈਪਸ਼ਨ ਪਾਰਟੀ ਕੈਨੇਡੀਅਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿੱਚ ਰੱਖੀ ਗਈ ਜਿਸ ਵਿੱਚ ਬਹੁਤ ਹੀ ਸਾਦਾ ਪਕਵਾਨ ਪਰੋਸੇ ਗਏ ਰਿਸੈਪਸ਼ਨ ਪਾਰਟੀ ਵਿੱਚ ਵੱਡੀ ਗਿਣਤੀ ਵਿੱਚ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਉਂਟਰੀਓ ਸਰਕਾਰ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਮੰਤਰੀ ਨੀਨਾ ਟਾਂਗਰੀ , ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਪੱਤਰਕਾਰ ਚਮਕੌਰ ਸਿੰਘ ਮਾਛੀਕੇ , ਨਿਤਿਨ ਚੋਪੜਾ, ਮਨਨ ਗੁਪਤਾ,ਵਿਕਰਮ ਚੌਧਰੀ,ਹਰਜੀਤ ਬਾਜਵਾ, ਦੀਪਕ ਪੁੰਜ, ਜਗਸੀਰ ਸ਼ਰਮਾ, ਪੰਜਾਬੀ ਪਰਵਾਸੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਡਾ ਪਰਮਜੀਤ ਸਿੰਘ ਢਿੱਲੋ , ਪ੍ਰੋ ਜਗੀਰ ਸਿੰਘ ਕਾਹਲੋਂ, ਸ ਹਰੀ ਸਿੰਘ ਅਤੇ ਪ੍ਰਿਤਪਾਲ ਸਿੰਘ ਸਚਦੇਵਾ, ਸਰਬਜੀਤ ਕੌਰ ਕਾਹਲੋਂ , ਟਰਾਂਸਪੋਰਟਰ ਬਿਪਲਵਜੀਤ ਸਿੰਘ, ਅਵਤਾਰ ਸਿੰਘ ਬਰਾੜ ਅਤੇ ਪ੍ਰੋ ਪੀਡੀ ਸਿੰਗਲਾ ਸਮੇਤ ਮਾਲਵਿੰਦਰ ਸਿੰਘ ਸਿੱਧੂ, ਨਵਰੀਤ ਕੌਰ ਸਿੱਧੂ ਸ਼ਾਮਲ ਸਨ ਪੰਜਾਬੀ ਦੀ ਪ੍ਰਸਿੱਧ ਕਲਾਕਾਰ ਸਤਿੰਦਰ ਸੱਤੀ ਵੀ ਹਾਜ਼ਰ ਸੀ ਟਰਾਂਸਪੋਰਟਰ ਪ੍ਰੀਤ ਕਾਹਲੋਂ , ਨਵ , ਜੱਸ ਬਰਾੜ ਅਤੇ ਗੁਰਪ੍ਰੀਤ ਸਿੰਘ ਗਰਚਾ ਵੀ ਪੁੱਜੇਵਧਾਈਆਂ ਦੇਣ ਵਾਲੇ ਸੱਜਣ ਇਸ ਵਿਆਹ ਦੀ ਸਾਦਗੀ ਦੀ ਵਿਸ਼ੇਸ਼ ਪ੍ਰਸੰਸਾ ਕਰ ਰਹੇ ਸਨ। ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਸਾਰੇ ਪ੍ਰਬੰ ਧਾਂ ਦੀ ਦੇਖ ਰੇਖ ਕਰ ਰਹੇ ਸਨ