GTA News Media

Top Info Bar
22.1°C Toronto Loading date...
Canada Featured

ਐਲਨ ਮਸਕ ਨੇ ਟਰੂਡੋ ਦੀ ਸਖ਼ਤ ਕੀਤੀ ਆਲੋਚਨਾ, ਬੋਲਣ ਦੀ ਆਜ਼ਾਦੀ ਨੂੰ ਕੁੱਚਲਣ ਦੇ ਲਗਾਏ ਦੋਸ਼

ਐਲਨ ਮਸਕ ਨੇ ਟਰੂਡੋ ਦੀ ਸਖ਼ਤ ਕੀਤੀ ਆਲੋਚਨਾ, ਬੋਲਣ ਦੀ ਆਜ਼ਾਦੀ ਨੂੰ ਕੁੱਚਲਣ ਦੇ ਲਗਾਏ ਦੋਸ਼
Share this post via:

ਟੇਸਲਾ ਕੰਪਨੀ ਦੇ ਸਹਿ-ਸੰਸਥਾਪਕ, ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਐਲਨ ਮਸਕ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਖ਼ਤ ਆਲੋਚਨਾ ਕੀਤੀ ਹੈ। ਮਸਕ ਨੇ ਟਰੂਡੋ ‘ਤੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ।ਮਸਕ ਨੇ ਕਿਹਾ ਕਿ ਟਰੂਡੋ ਕੈਨੇਡਾ ਵਿੱਚ ਬੋਲਣ ਦੀ ਆਜ਼ਾਦੀ ਨੂੰ ਕੁਚਲ ਰਹੇ ਹਨ। ਦਸ ਦਈਏ ਕਿ ਕੈਨੇਡੀਅਨ ਸਰਕਾਰ ਨੇ ਹਾਲ ਹੀ ਵਿੱਚ ਇੱਕ ਆਦੇਸ਼ ਜਾਰੀ ਕੀਤਾ ਸੀ। ਇਹ ਹੁਕਮ ਮਸਕ ਅਤੇ ਕੈਨੇਡੀਅਨ ਸਰਕਾਰ ਵਿਚਾਲੇ ਵਿਵਾਦ ਦੀ ਜੜ੍ਹ ਹੈ।

ਮਸਕ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੈਨੇਡੀਅਨ ਸਰਕਾਰ ਨੇ ਹਾਲ ਹੀ ਵਿੱਚ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਲਈ ਨਵੇਂ ਨਿਯਮ ਬਣਾਏ ਹਨ। ਇਸ ਦੇ ਤਹਿਤ ਆਨਲਾਈਨ ਸਟ੍ਰੀਮਿੰਗ ਸੇਵਾਵਾਂ ਨੂੰ ਰਸਮੀ ਤੌਰ ‘ਤੇ ਸਰਕਾਰ ਦੇ ‘ਰੈਗੂਲੇਟਰੀ ਕੰਟਰੋਲ’ ਨਾਲ ਰਜਿਸਟਰ ਕਰਨਾ ਜ਼ਰੂਰੀ ਹੈ। ਆਨਲਾਈਨ ਸਟ੍ਰੀਮਿੰਗ ਸੇਵਾ ‘ਤੇ ਕੈਨੇਡੀਅਨ ਸਰਕਾਰ ਦਾ ਇਹ ਆਦੇਸ਼ ਪੱਤਰਕਾਰ ਅਤੇ ਲੇਖਕ ਗਲੇਨ ਗ੍ਰੀਨਵਾਲਡ ਦੁਆਰਾ ਪੋਸਟ ਕੀਤਾ ਗਿਆ ਸੀ। ਇਸ ਦੇ ਜਵਾਬ ਵਿੱਚ ਮਸਕ ਨੇ ਲਿਖਿਆ, ‘ਇਹ ਸ਼ਰਮਨਾਕ ਹੈ ਕਿ ਟਰੂਡੋ ਕੈਨੇਡਾ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ।