GTA News Media

Top Info Bar
22.1°C Toronto Loading date...
Canada

ਐਲਬਰਟਾ ‘ਚ ਹੋ ਰਹੀਆਂ ਸੂਬਾਈ ਚੋਣਾਂ ਵਿੱਚ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਚੋਣ ਮੈਦਾਨ ‘ਚ

ਐਲਬਰਟਾ ‘ਚ ਹੋ ਰਹੀਆਂ ਸੂਬਾਈ ਚੋਣਾਂ ਵਿੱਚ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਚੋਣ ਮੈਦਾਨ ‘ਚ
Share this post via:
ਐਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ  ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਐਲਬਰਟਾ ਵਿੱਚ ਇਸ ਸਮੇਂ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ । ਪ੍ਰੋਵਿੰਸ ਵਿੱਚ ਕਰੀਬ 27 ਲੱਖ 84 ਹਜ਼ਾਰ ਵੋਟਰ ਹਨ। ਐਲਬਰਟਾ ਵਿੱਚ ਕੁੱਲ 87 ਸੀਟਾਂ ਹਨ। ਕੈਲਗਰੀ ਅਤੇ ਐਡਮੰਟਨ ਸ਼ਹਿਰ ‘ਚ ਭਾਰਤੀ ਮੂਲ ਦੇ ਜ਼ਿਆਦਾਤਰ ਉਮੀਦਵਾਰ ਦੇਖਣ ਨੂੰ ਮਿਲ ਰਹੇ ਹਨ ਕਿਉਕਿ ਇਹਨਾਂ ਦੋ ਸ਼ਹਿਰਾਂ ‘ਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਦੋਵੇਂ ਸ਼ਹਿਰ ਦੇ ਮੇਅਰ ਵੀ ਪੰਜਾਬੀ ਮੂਲ ਦੇ ਹਨ।

ਐਲਬਰਟਾ ਦੀ ਸਾਬਕਾ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ , ਰਾਜਨ ਸਾਹਨੀ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਸਾਹਨੀ , ਕੈਲਗਰੀ ਨੌਰਥ ਵੈਸਟ ਤੋਂ ਉਮੀਦਵਾਰ ਹਨ। ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਉਮੀਦਵਾਰ ਅਤੇ ਵਿਧਾਇਕ ਦਵਿੰਦਰ ਤੂਰ ਮੁੜ ਤੋਂ ਚੋਣ ਲੜ ਰਹੇ ਹਨ ਅਤੇ ਇਸ ਸੀਟ ਤੋਂ ਪਰਮੀਤ ਸਿੰਘ ਬੋਪਾਰਾਏ ਐਨਡੀਪੀ ਉਮੀਦਵਾਰ ਹਨ। ਇਸ ਸੀਟ ਤੋਂ ਅਹਿਮਦ ਹਸਨ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਉਮੀਦਵਾਰ ਹਨ।

2019 ਵਿੱਚ ਮੁੜ ਜੇਤੂ ਰਹੇ ਇਰਫ਼ਾਨ ਸਾਬਿਰ ਐਨਡੀਪੀ ਉਮੀਦਵਾਰ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ।  ਸਾਬਿਰ , ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਉਮੀਦਵਾਰ ਅਮਨਪ੍ਰੀਤ ਸਿੰਘ ਗਿੱਲ ਨੂੰ ਟੱਕਰ ਦੇ ਰਹੇ ਹਨ। ਇਹਨਾਂ ਚੋਣਾਂ ਦੌਰਾਨ ਐਨਡੀਪੀ ਵੱਲੋਂ ਕੈਲਗਰੀ ਕਰਾਸ ਰਾਈਡਿੰਗ ਤੋਂ ਗੁਰਿੰਦਰ ਸਿੰਘ ਗਿੱਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਜੋ ਕਿ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਅਮਨ ਸੰਧੂ ਨੂੰ ਟੱਕਰ ਦੇ ਰਹੇ ਹਨ।

ਐਡਮੰਟਨ ਮੀਡੋਜ਼ ਤੋਂ ਜਸਵੀਰ ਦਿਓਲ ਐਨਡੀਪੀ ਉਮੀਦਵਾਰ ਹਨ ਅਤੇ ਉਹਨਾਂ ਖ਼ਿਲਾਫ਼ ਯੂਸੀਪੀ ਨੇ ਪੰਜਾਬੀ ਮੂਲ ਦੇ ਅਮ੍ਰਿਤਪਾਲ ਸਿੰਘ ਮਠਾੜੂ ਨੂੰ ਟਿਕਟ ਦਿੱਤੀ ਹੈ। ਐਡਮੰਟਨ ਮਿਲ ਵੁਡਜ਼ ਤੋਂ ਰਮਨ ਅਠਵਾਲ ਚੋਣ ਮੈਦਾਨ ਵਿੱਚ ਨਿਤਰੇ ਹਨ।  ਵੋਟਾਂ 29 ਮਈ ਨੂੰ ਸਵੇਰ 9 ਵਜੇ ਤੋਂ ਸ਼ਾਮ 8 ਵਜੇ ਤੱਕ ਹੋਣਗੀਆਂ। 23 ਮਈ ਨੂੰ ਸ਼ੁਰੂ ਹੋਈ ਅਡਵਾਂਸ ਪੋਲਿੰਗ 27 ਮਈ ਨੂੰ ਖ਼ਤਮ ਹੋਵੇਗੀ। ਇਲੈਕਸ਼ਨ ਐਲਬਰਟਾ ਮੁਤਾਬਿਕ 3 ਲੱਖ 17 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਅਡਵਾਂਸ ਪੋਲਿੰਗ ਵਿੱਚ ਵੋਟ ਕੀਤੀ ਹੈ।