GTA News Media

Top Info Bar
22.1°C Toronto Loading date...
Canada

ਐਲਬਰਟਾ ‘ਚ ਸਿੱਖ ਭਾਈਚਾਰੇ ਨੇ ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ

ਐਲਬਰਟਾ ‘ਚ ਸਿੱਖ ਭਾਈਚਾਰੇ ਨੇ ਖ਼ਾਲੀ ਚਰਚ ਖ਼ਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ
Share this post via:

ਐਲਬਰਟਾ ਦੇ ਰੈੱਡ ਡੀਅਰ ਸ਼ਹਿਰ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਇੱਕ ਖ਼ਾਲੀ ਚਰਚ ਨੂੰ ਖ਼ਰੀਦ ਕੇ ਉਸਨੂੰ ਗੁਰਦੁਆਰੇ ਵਿਚ ਬਦਲ ਦਿੱਤਾ ਹੈ। 5911, 63rd ਸਟ੍ਰੀਟ ‘ਤੇ ਸਥਿਤ ਸਾਬਕਾ ਚਰਚ ਹੁਣ ਗੁਰੂ ਨਾਨਕ ਦਰਬਾਰ ਗੁਰਦੁਆਰਾ ਹੈ। ਰੈੱਡ ਡੀਅਰ ਵਿਚ ਕਰੀਬ 150 ਪਰਿਵਾਰ, 250 ਅੰਤਰਰਾਸ਼ਟਰੀ ਵਿਦਿਆਰਥੀ ਅਤੇ ਭਾਰਤ ਤੋਂ ਆਏ ਟੈਂਪੋਰੈਰੀ ਵਰਕਰ ਰਹਿੰਦੇ ਹਨ। ਇਮਾਰਤ ਦੀ ਖ਼ਰੀਦ ਤੋਂ ਪਹਿਲਾਂ ਸਿੱਖ ਭਾਈਚਾਰਾ ਮਹੀਨੇ ਵਿਚ ਇੱਕ ਵਾਰੀ ਬੋਵਰ ਕਮਿਊਨਿਟੀ ਸੈਂਟਰ ਵਿਚ ਇਕੱਠਾ ਹੁੰਦਾ ਸੀ।

ਹੁਣ ਗੁਰਦੁਆਰਾ ਸੱਤੇ ਦਿਨ ਖੁੱਲ੍ਹਿਆ ਕਰੇਗਾ। ਸਿੱਖ ਭਾਈਚਾਰੇ ਨੇ 450,000 ਡਾਲਰ ਦੀ ਫ਼ੰਡਿੰਗ ਜੁਟਾ ਕੇ ਬਗ਼ੈਰ ਮੌਰਗੇਜ ਤੋਂ ਇਸ ਇਮਾਰਤ ਨੂੰ ਖ਼ਰੀਦਿਆ ਹੈ। ਰੈੱਡ ਡੀਅਰ ਦੇ ਭਾਈਚਾਰੇ ਨੂੰ ਕੈਲਗਰੀ, ਐਡਮੰਟਨ ਅਤੇ ਬੀਸੀ ਦੇ ਸਰੀ ਵਿਚ ਰਹਿੰਦੇ ਸਿੱਖ ਭਾਈਚਾਰੇ ਤੋਂ ਵੀ ਡੋਨੇਸ਼ਨਾਂ ਪ੍ਰਾਪਤ ਹੋਈਆਂ। ਗੁਰਦੁਆਰੇ ਦੇ ਪ੍ਰੈਜ਼ੀਡੈਂਟ, ਨਿਸ਼ਾਨ ਸਿੰਘ ਸੰਧੂ ਨੇ ਕਿਹਾ, ਭਾਈਚਾਰਾ ਦਿਨ ਬ ਦਿਨ ਵਧ ਰਿਹਾ ਹੈ। ਬਹੁਤ ਸਾਰੇ ਲੋਕ ਬੀਸੀ, ਕੈਲਗਰੀ ਅਤੇ ਓਨਟੇਰਿਓ ਤੋਂ ਇੱਥੇ ਸ਼ਿਫ਼ਟ ਹੋ ਰਹੇ ਹਨ

ਇਹ ਬਹੁਤ ਜ਼ਰੂਰੀ ਹੈ, ਵਰਨਾਂ ਸਾਡੇ ਕੋਲ ਇਕੱਠੇ ਹੋਣ ਲਈ ਕੋਈ ਜਗ੍ਹਾ ਨਹੀਂ ਸੀ। ਅਸੀਂ ਪਿਛਲੇ 20 ਸਾਲ ਤੋਂ ਗੁਰਦੁਆਰਾ ਬਣਾਉਣ ਲਈ ਸੰਘਰਸ਼ ਕੀਤਾ ਹੈ। ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਇੱਦਾਂ ਅਸੀਂ ਆਪਣਾ ਉਦੇਸ਼ ਪੂਰਾ ਕੀਤਾ। 21 ਦਸੰਬਰ 2022 ਨੂੰ ਇਹ ਇਮਾਰਤ ਸਿੱਖ ਭਾਈਚਾਰੇ ਦੇ ਇਖ਼ਤਿਆਰ ਵਿਚ ਆਈ ਸੀ। ਇਸ ਵਿਚ ਮੁੱਖ ਮੰਜ਼ਿਲ ਦੇ ਨਾਲ ਇੱਕ ਵੱਡੀ ਬੇਸਮੈਂਟ ਅਤੇ ਕਿਚਨ ਵੀ ਹੈ।

ਸਿੱਖ ਭਾਈਚਾਰੇ ਲਈ ਧਾਰਮਿਕ ਰਸਮਾਂ ਅਤੇ ਮਿਤੀਆਂ ‘ਤੇ ਇਕੱਠੇ ਹੋਣ ਦੀ ਥਾਂ ਦੇ ਨਾਲ ਨਾਲ, ਇਹ ਗੁਦੁਆਰਾ ਰੈੱਡ ਡੀਅਰ ਵਿਚ ਹੋਰ ਭਾਈਚਾਰਿਆਂ ਨਾਲ ਮਜ਼ਬੂਤ ਰਿਸ਼ਤੇ ਬਣਾਉਣ ਦਾ ਵੀ ਇੱਕ ਕੇਂਦਰ ਬਣੇਗਾ। ਗੁਰਦੁਆਰੇ ਦੇ ਵਾਈਸ-ਪ੍ਰੈਜ਼ੀਡੈਂਟ, ਗੁਰਚਰਨ ਸਿੰਘ ਗਿੱਲ ਨੇ ਕਿਹਾ, ਲੋਕਾਂ ਨੂੰ ਪੱਗ ਬਾਰੇ ਨਹੀਂ ਪਤਾ, ਲੋਕਾਂ ਨੂੰ ਸਿੱਖਾਂ ਬਾਰੇ ਨਹੀਂ ਪਤਾ ਸੀ, ਹੁਣ ਘੱਟੋ ਘੱਟ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੌਣ ਹਾਂ। ਉਹਨਾਂ ਕਿਹਾ ਕਿ ਇਸ ਸਾਲ ਸਿੱਖ ਭਾਈਚਾਰੇ ਨੂੰ ਨਗਰ ਕੀਰਤਨ ਦਾ ਆਯੋਜਨ ਕਰਨ ਦੀ ਵੀ ਉਮੀਦ ਹੈ।

ਸੀਬੀਸੀ ਨਿਊਜ਼