GTA News Media

Top Info Bar
22.1°C Toronto Loading date...
Canada

ਕਿਊਬੈਕ ਵਿਚ ਲੱਗੇਗਾ 7 ਬਿਲੀਅਨ ਡਾਲਰ ਦਾ ਈਵੀ ਬੈਟਰੀ ਪਲਾਂਟ

ਕਿਊਬੈਕ ਵਿਚ ਲੱਗੇਗਾ 7 ਬਿਲੀਅਨ ਡਾਲਰ ਦਾ ਈਵੀ ਬੈਟਰੀ ਪਲਾਂਟ
Share this post via:

ਦਿੱਗਜ ਬੈਟਰੀ ਕੰਪਨੀ ਨੌਰਥਵੋਲਟ, ਕਿਊਬੈਕ ਵਿਚ 7 ਬਿਲੀਅਨ ਡਾਲਰ ਦਾ ਈਵੀ ਬੈਟਰੀ ਪਲਾਂਟ ਲਗਾਏਗੀ। ਇਸ ਐਲਾਨ ਲਈ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਵੀਰਵਾਰ ਨੂੰ ਮੌਂਟਰੀਅਲ ਵਿਚ ਸਨ। ਨੌਰਥਵੋਲਟ ਦਾ ਯੂਰਪ ਤੋਂ ਬਾਹਰ ਇਹ ਪਹਿਲਾ ਪਲਾਂਟ ਹੋਵੇਗਾ। 170 ਹੈਕਟੇਅਰ ਵੱਡਾ ਇਹ ਬੈਟਰੀ ਪਲਾਂਟ ਮੌਂਟਰੀਅਲ ਤੋਂ ਕਰੀਬ 30 ਕਿਲੋਮੀਟਰ ਦੂਰ ਮੈਕਮਾਸਟਰਵਿਲ ਅਤੇ ਸੇਂਟ-ਬੇਸੀਲ-ਲੀ-ਗ੍ਰੈਂਡ ਦੇ ਨਜ਼ਦੀਕ ਉਸਾਰਿਆ ਜਾਵੇਗਾ।

$7 ਬਿਲੀਅਨ ਦੇ ਨਿਵੇਸ਼ ਵਾਲੇ ਪਲਾਂਟ ਦੇ ਪਹਿਲੇ ਪੜਾਅ ਵਿਚ 30 GWh ਤੱਕ ਦੀ ਸਾਲਾਨਾ ਬੈਟਰੀ ਸੈੱਲ ਨਿਰਮਾਣ ਸਮਰੱਥਾ ਹੋਵੇਗੀ। ਪਲਾਂਟ ਦੇ ਪੂਰਨ ਉਤਪਾਦਨ ਸਮਰੱਥਾ ਤੱਕ ਪਹੁੰਚਣ ਤੱਕ ਇਹ ਪਲਾਂਟ ਖੇਤਰ ਵਿੱਚ 3,000 ਨੌਕਰੀਆਂ ਵੀ ਪੈਦਾ ਕਰੇਗਾ। ਦੂਸਰੇ ਪੜਾਅ ਵਿਚ ਦੁੱਗਣੇ ਉਤਪਾਦਨ ਦੀ ਉਮੀਦ ਹੈ, ਪਰ ਇਸਦੀ ਸਮਾਂ ਸੀਮਾ ਪ੍ਰਦਾਨ ਨਹੀਂ ਕੀਤੀ ਗਈ ਹੈ। ਟ੍ਰੂਡੋ ਨੇ ਕਿਹਾ, ਇਹ ਇੱਕ ਇਤਿਹਾਸਕ ਅਤੇ ਪਰਿਵਰਤਨਸ਼ੀਲ ਐਲਾਨ ਹੈ।

ਇਹ ਪਲਾਂਟ ਇੱਕ ਸਾਲ ਵਿੱਚ ਇੱਕ ਮਿਲੀਅਨ ਇਲੈਕਟ੍ਰਿਕ ਵਾਹਨਾਂ ਲਈ ਬੈਟਰੀਆਂ ਪੈਦਾ ਕਰਨ ਦੇ ਯੋਗ ਹੋਵੇਗਾ ਅਤੇ ਪੂਰੀ ਉਤਪਾਦਨ ਸਮਰੱਥਾ ‘ਤੇ, ਪਲਾਂਟ ਸਾਡੀ ਆਰਥਿਕਤਾ ਵਿੱਚ $1.6 ਬਿਲੀਅਨ ਤੱਕ ਦਾ ਯੋਗਦਾਨ ਪਾਵੇਗਾ। 2026 ਦੇ ਅੰਤ ਤੱਕ ਇਹ ਪਲਾਂਟ ਤਿਆਰ ਹੋਣ ਦੀ ਉਮੀਦ ਹੈ।