GTA News Media

Top Info Bar
22.1°C Toronto Loading date...
Canada Crime

ਕੁੱਟਮਾਰ ਸਮੇਤ ਹੋਰ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਨੇ ਕੀਤਾ ਆਤਮ ਸਮਰਪਣ

ਕੁੱਟਮਾਰ ਸਮੇਤ ਹੋਰ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਨੇ ਕੀਤਾ ਆਤਮ ਸਮਰਪਣ
Share this post via:

ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ 28 ਸਾਲਾ ਪੰਜਾਬੀ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਤਮ ਸਪਰਪਣ ਕੀਤਾ ਹੈ। ਮਨਵੀਰ ਸਿੰਘ ਢੇਸੀ,ਜਿਹੜਾ ਸਰੀ ‘ਚ ਰਹਿੰਦਾ ਹੈ ਪਰ ਪੁਲਿਸ ਮੁਤਾਬਿਕ ਉਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬਰਨਬੀ ਵੀ ਆਉਂਦਾ ਜਾਉਂਦਾ ਰਹਿੰਦਾ ਹੈ। RCMP ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿਆਪਕ ਗ੍ਰਿਫਤਾਰੀ ਵਾਰੰਟ ਉੱਤੇ ਲੋੜੀਂਦੇ ਢੇਸੀ ਦਾ ਪਤਾ ਲਗਾਉਣ ਵਿੱਚ ਜਨਤਕ ਸਹਾਇਤਾ ਦੀ ਮੰਗ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਸੀ।

ਕ੍ਰਾਊਨ ਪ੍ਰੌਸੀਕਿਊਟਰ ਜੈਨੀਫਰ ਡਾਇਕ ਦੇ ਅਨੁਸਾਰ, ਉਸਦੀ ਸਾਬਕਾ ਪ੍ਰੇਮਿਕਾ, ਉਸਦੀ ਭੈਣ, ਉਸਦੀ ਭਰਜਾਈ ਅਤੇ ਉਸਦੇ ਜੀਜਾ ਦਾ ਭਰਾ ਸਾਰੇ ਘਰ ਵਿੱਚ ਸਨ। ਢੇਸੀ ਉਨ੍ਹਾਂ ਦੀ ਬਿੰਨ੍ਹਾਂ ਸਹਿਮਤੀ ਤੋਂ ਘਰ ‘ਚ ਦਾਖਲ ਹੋਕੇ 2 ਵਿਅਕਤੀਆਂ ‘ਤੇ ਹਮਲਾ ਕੀਤਾ। ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਦੇ ਜੱਜ ਜੈਫਰੀ ਕੈਂਪਬੈਲ ਨੇ ਢੇਸੀ ਨੂੰ 500 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ, ਅਤੇ ਉਸ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਘਰ ਦੇ ਦੋ ਬਲਾਕਾਂ ਦੇ ਅੰਦਰ ਨਾ ਜਾਣ, ਜਾਂ ਉਸ ਦੇ ਕਿਸੇ ਵੀ ਕਥਿਤ ਪੀੜਤ ਨਾਲ ਸੰਪਰਕ ਨਾ ਕਰਨ ਲਈ ਕਿਹਾ ਹੈ।