GTA News Media

Top Info Bar
22.1°C Toronto Loading date...
Canada

ਕੈਨੇਡਾ ਅਤੇ ਭਾਰਤ ਦੇ ਵਿੱਤ ਮੰਤਰੀਆਂ ਨੇ ਆਰਥਿਕ ਸਹਿਯੋਗ ਅਤੇ ਵਪਾਰ ‘ਤੇ ਕੀਤੀ ਚਰਚਾ

ਕੈਨੇਡਾ ਅਤੇ ਭਾਰਤ ਦੇ ਵਿੱਤ ਮੰਤਰੀਆਂ ਨੇ ਆਰਥਿਕ ਸਹਿਯੋਗ ਅਤੇ ਵਪਾਰ ‘ਤੇ ਕੀਤੀ ਚਰਚਾ
Share this post via:

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਦੁਵੱਲੇ ਵਪਾਰ ਸਬੰਧੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ।ਕ੍ਰਿਸਟੀਆ ਫ਼੍ਰੀਲੈਂਡ ਗੁਜਰਾਤ ਦੇ ਗਾਂਧੀਨਗਰ ਵਿੱਚ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਪਹੁੰਚੇ ਹਨ।

ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ ਕਿ ਕੈਨੇਡੀਅਨ ਪੈਨਸ਼ਨ ਫ਼ੰਡ ਭਾਰਤ ਦੇ ਬੁਨਿਆਦੀ ਢਾਂਚਾ ਫ਼ੰਡਾਂ ਵਿਚ ਨਿਵੇਸ਼ ਕਰਨ ਦੇ ਇੱਛੁਕ ਹਨ ਕਿਉਂਕਿ ਭਾਰਤ ਵਿਚ ਨਿਵੇਸ਼ ਦਾ ਮਾਹੌਲ ਕਾਫ਼ੀ ਸਥਿਰ ਹੈ। ਭਾਰਤੀ ਵਿੱਤ ਮੰਤਰਾਲੇ ਨੇ ਟਵੀਟ ਕੀਤਾ ਕਿ ਦੋਹਾਂ ਮੰਤਰੀਆਂ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਵੱਖ-ਵੱਖ ਵਪਾਰ ਸਬੰਧੀ ਗੱਲਬਾਤ ‘ਤੇ ਹੋ ਰਹੀ ਪ੍ਰਗਤੀ ਬਾਰੇ ਵੀ ਚਰਚਾ ਕੀਤੀ।

ਕੈਨੇਡੀਅਨ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਟਵੀਟ ਕੀਤਾ ਕਿ ਜੀ-20 ਬੈਠਕ ਦੇ ਮੇਜ਼ਬਾਨ ਮੁਲਕ ਭਾਰਤ ਨਾਲ ਮੁਲਾਕਾਤ ਬਹੁਤ ਸਾਰਥਕ ਰਹੀ ਅਤੇ ਦੋਹਾਂ ਦੇਸ਼ਾਂ ਨੇ ਆਰਥਿਕ ਸਹਿਯੋਗ, ਵਪਾਰ, ਬਹੁਪੱਖੀ ਵਿਕਾਸ ਬੈਂਕਾਂ ਦੇ ਸੁਧਾਰ ਅਤੇ ਕ੍ਰਿਪਟੋ ਸੰਪਤੀਆਂ ਲਈ ਉਚਿਤ ਪਹੁੰਚ ਬਾਰੇ ਚਰਚਾ ਕੀਤੀ। ਫ਼੍ਰੀਲੈਂਡ ਦੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਸਰਕਾਰੀ ਰਿਲੀਜ਼ ਅਨੁਸਾਰ ਇਹਨਾਂ ਮੀਟਿੰਗਾਂ ਵਿੱਚ, ਉਪ ਪ੍ਰਧਾਨ ਮੰਤਰੀ ਕੈਨੇਡਾ ਦੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਗਲੋਬਲ ਆਰਥਿਕ ਚੁਣੌਤੀਆਂ ‘ਤੇ ਸਹਿਯੋਗ ਵਧਾਉਣ ਲਈ ਕੰਮ ਕਰਨਗੇ, ਜਿਸ ਵਿੱਚ ਨਿਰੰਤਰ ਵਿਕਾਸ, ਮਹਿੰਗਾਈ, ਜ਼ਰੂਰੀ ਸਪਲਾਈ ਚੇਨ ਸੁਰੱਖਿਅਤ ਕਰਨਾ, ਸਾਫ਼ ਅਰਥ ਵਿਵਸਥਾ ਦਾ ਨਿਰਮਾਣ ਅਤੇ ਅੰਤਰਰਾਸ਼ਟਰੀ ਟੈਕਸ ਨਿਰਪੱਖਤਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।