GTA News Media

Top Info Bar
22.1°C Toronto Loading date...
Canada Featured

ਕੈਨੇਡਾ ‘ਚ ਆਪਣੇ ਸਾਰੇ ਸਟੋਰ ਬੰਦ ਕਰੇਗੀ Nordstrom

ਕੈਨੇਡਾ ‘ਚ ਆਪਣੇ ਸਾਰੇ ਸਟੋਰ ਬੰਦ ਕਰੇਗੀ Nordstrom
Share this post via:

Nordstrom ਕੈਨੇਡਾ ਵਿਚ ਸਥਿਤ ਆਪਣੇ ਸਾਰੇ 13 ਸਟੋਰ ਬੰਦ ਕਰ ਰਹੀ ਹੈ। ਕੰਪਨੀ 2014 ਵਿਚ ਕੈਨੇਡੀਅਨ ਮਾਰਕੀਟ ਵਿਚ ਦਾਖ਼ਲ ਹੋਈ ਸੀ। ਉਸਦੇ ਸਾਰੇ ਸਟੋਰ ਬੰਦ ਹੋਣਗੇ ਅਤੇ ਕੈਨੇਡਾ ਦੇ ਸਟਾਫ਼ ਕਰੀਬ 2,330 ਲੋਕਾਂ ਦੀ ਨੌਕਰੀ ਜਾਵੇਗੀ। Nordstrom ਇੱਕ ਡਿਪਾਰਟਮੈਂਟ ਸਟੋਰ ਚੇਨ ਹੈ ਜੋ ਡਿਜ਼ਾਇਨਰ ਕੱਪੜੇ, ਜੁੱਤੇ ਅਤੇ ਹੋਰ ਵਸਤਾਂ ਵੇਚਦੀ ਹੈ। ਕੰਪਨੀ ਨੇ ਕਿਹਾ ਕਿ ਜਦੋਂ ਤੋਂ ਨੌਰਡਸਟ੍ਰੌਮ ਨੇ ਕੈਨੇਡਾ ਵਿਚ ਕਾਰੋਬਾਰ ਸ਼ੁਰੂ ਕੀਤਾ ਹੈ, ਉਦੋਂ ਤੋਂ ਹਰ ਸਾਲ ਕੰਪਨੀ ਨੇ ਪੈਸਾ ਗੁਆਇਆ ਹੈ। ਅਦਾਲਤ ਦੀ ਮੰਜ਼ੂਰੀ ਤੋਂ ਬਾਅਦ 20 ਮਾਰਚ ਦੇ ਆਸ-ਪਾਸ ਸਾਰੀਆਂ ਲੋਕੇਸ਼ਨਾਂ ਦੀ ਵਿਕਰੀ ਦਾ ਸਿਲਸਿਲਾ ਸ਼ੁਰੂ ਹੋਵੇਗਾ। ਕੰਪਨੀ ਦੀ ਵੈੱਬਸਾਈਟ nordstrom.ca ‘ਤੇ ਵੀ ਵਿਕਰੀ ਬੰਦ ਕਰ ਦਿੱਤੀ ਗਈ ਹੈ।