ਕੈਨੇਡਾ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਮੌਤ
ਚੰਗੇ ਭਵਿੱਖ ਲਈ ਕੈਨੇਡਾ ਪੜ੍ਹਣ ਆਏ 24 ਸਾਲਾ ਪੰਜਾਬੀ ਨੌਜਵਾਨ ਜਸਦੀਪ ਸਿੰਘ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਗੋ ਫੰਡ ਮੀ ਪੇਜ ਮੁਤਾਬਕ ਜਸਦੀਪ ਸਿੰਘ ਦਾ ਬੀਤੀ ਰਾਤ ਸਮਰਸਾਈਡ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਦਿਹਾਂਤ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਜਸਦੀਪ ਸਿੰਘ ਨੇ ਸੇਂਟ ਲਾਰੈਂਸ ਕਾਲਜ ਕਿੰਗਸਟਨ ਓਨਟਾਰੀਓ ਤੋਂ ਗ੍ਰੈਜੂਏਸ਼ਨ ਕੀਤੀ ਸੀ । ਜਸਦੀਪ ਸਿੰਘ ਦੀ ਲਾਸ਼ ਉਸ ਦੇ ਘਰ ਭੇਜਣ ਲਈ ਗੋ ਫੰਡ ਮੀ ਪੇਜ਼ ‘ਤੇ ਵੰਡ ਇਕੱਠਾ ਕੀਤਾ ਜਾ ਰਿਹਾ ਹੈ।