GTA News Media

Top Info Bar
22.1°C Toronto Loading date...
Canada Featured

ਕੈਨੇਡਾ ‘ਚ RSS ਦੇ ਪ੍ਰਸਾਰ ਬਾਰੇ ਰਿਪੋਰਟ ਜਾਰੀ

ਕੈਨੇਡਾ ‘ਚ RSS ਦੇ ਪ੍ਰਸਾਰ ਬਾਰੇ ਰਿਪੋਰਟ ਜਾਰੀ
Share this post via:

ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਅਤੇ ਵਰਲਡ ਸਿੱਖ ਔਰਗੇਨਾਈਜ਼ੇਸ਼ਨ ਨੇ ਬੁੱਧਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡਾ ਨੂੰ ਮੁਲਕ ਵਿਚ ਅਜਿਹੀ ਸੰਸਥਾ ਦੇ ਪਸਾਰ ਦੀ ਆਗਿਆ ਨਹੀਂ ਦੇਣੀ ਚਾਹੀਦੀ ਜੋ ਨਫ਼ਰਤ ਫ਼ੈਲਾਉਂਦੀ ਹੈ ਅਤੇ ਖ਼ੁਦ ਨੂੰ ਉਭਾਰਨ ਲਈ ਧਾਰਮਿਕ ਘੱਟ-ਗਿਣਤੀਆਂ ਦਾ ਦਮਨ ਕਰਦੀ ਹੈ। ਰਿਪੋਰਟ ਵਿਚ RSS ਦੀ ਸ਼ੁਰੂਆਤ, ਅਧਾਰ, ਆਲਮੀ ਪਹੁੰਚ ਅਤੇ ਕਈ ਤਰੀਕਿਆਂ ਨਾਲ ਕੱਟੜ ਵਿਚਾਰਾਂ ਦੇ ਪ੍ਰਚਾਰ ਕਰਨ ਨੂੰ ਪੇਸ਼ ਕੀਤਾ ਗਿਆ ਹੈ।

ਕੌਂਸਲ ਅਤੇ ਵਰਲਡ ਸਿੱਖ ਔਰਗੇਨਾਈਜ਼ੇਸ਼ਨ ਔਫ਼ ਕੈਨੇਡਾ ਨੇ ਕਈ ਅਕਾਦਮਿਕ ਮਾਹਰਾਂ, ਜਿਸ ਚ ਕੈਨੇਡਾ ਦੇ ਮਾਹਰ ਵੀ ਸ਼ਾਮਲ ਹਨ, ਦੇ ਹਵਾਲੇ ਨਾਲ ਇਸ ਗੱਲ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਨਾਲ ਨੇੜਿਓਂ ਜੁੜੀ ਇਸ ਲਹਿਰ ਦਾ ਪ੍ਰਭਾਵ ਅਤੇ ਖ਼ਤਰਾ ਵਧ ਰਿਹਾ ਹੈ ਜੋਕਿ, ਉਹਨਾਂ ਦੇ ਕਹਿਣ ਮੁਤਾਬਕ, ਭਾਰਤ ਅਤੇ ਵਿਦੇਸ਼ਾਂ ਵਿਚ ਧਾਰਮਿਕ ਘੱਟ-ਗਿਣਤੀ ਸਮੂਹਾਂ ਖ਼ਿਲਾਫ਼ ਵਿਤਕਰੇ ਦਾ ਪ੍ਰਚਾਰ ਕਰਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਰਐਸਐਸ ਦੇ ਨੈਟਵਰਕ ਦਾ ਉਦੇਸ਼ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈ ਜਿਸਦਾ ਨਿਰਮਾਣ ਘੱਟ-ਗਿਣਤੀ ਸਮੂਹਾਂ ਦੀ ਗਿਣਤੀ ਘਟਾਉਣ ਨਾਲ ਵੀ ਕੀਤਾ ਜਾ ਸਕਦਾ ਹੈ।

ਰਿਪੋਰਟ ਅਨੁਸਾਰ, ਇਸ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਅੰਗ ਹਨ ਜੋ ਰਾਜਨੀਤਿਕ ਸ਼ਕਤੀ ਨੂੰ ਹਥਿਆਉਂਦੇ ਹਨ, ਆਪਣੀ ਸਰਵਉੱਚਤਾਵਾਦੀ ਵਿਚਾਰਧਾਰਾ ਨੂੰ ਕਾਇਮ ਰੱਖਦੇ ਹਨ ਅਤੇ ਫਿਰਕੂ ਹਿੰਸਾ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ

ਆਪਣੀ ਵੈੱਬਸਾਈਟ ‘ਤੇ, ਸੰਗਠਨ ਨੇ ਆਪਣੇ ਸੰਸਥਾਪਕ, ਕੇਸ਼ਵ ਬਾਲੀਰਾਮ ਹੇਡਗੇਵਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਹਰ ਹਿੰਦੂ ਦਾ ਫ਼ਰਜ਼ ਹੈ ਕਿ ਉਹ ਹਿੰਦੂ ਸਮਾਜ ਨੂੰ ਮਜ਼ਬੂਤ ​​ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੇਅਤੇ ਇਸਦਾ ਉਦੇਸ਼ ਰਾਸ਼ਟਰੀ ਪੁਨਰ ਨਿਰਮਾਣ ਲਈ ਯਤਨ ਕਰਨਾ ਹੈ।

ਕੈਨੇਡੀਅਨ ਵੈੱਬਸਾਈਟ ‘ਤੇ ਲਿਖਿਆ ਹੈ ਕਿ ਇਹ ਇੱਕ ਸਵੈ-ਇੱਛਤ, ਗ਼ੈਰ-ਮੁਨਾਫ਼ਾ, ਸਮਾਜਿਕ ਅਤੇ ਸੱਭਿਆਚਾਰਕ ਸੰਸਥਾ ਹੈ ਅਤੇ ਇਸਦਾ ਉਦੇਸ਼ ਹਿੰਦੂ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ, ਮੰਨਣ ਅਤੇ ਉਤਸ਼ਾਹਿਤ ਕਰਨ ਲਈ ਹਿੰਦੂ ਭਾਈਚਾਰੇ ਨੂੰ ਸੰਗਠਿਤ ਕਰਨਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਆਰਐਸਐਸ ਦੁਆਰਾ ਅਪਣਾਈ ਗਈ ਵਿਚਾਰਧਾਰਾ ਨੂੰ ਆਮ ਤੌਰ ‘ਤੇ ਹਿੰਦੂਤਵ ਵਜੋਂ ਜਾਣਿਆ ਜਾਂਦਾ ਹੈ। ਭਾਰਤ ਨੇ ਹਮੇਸ਼ਾ ਤੋਂ ਆਰਐਸਐਸ ਅਤੇ ਹਿੰਦੂਤਵ ਦਾ ਸਮਰਥਨ ਨਹੀਂ ਕੀਤਾ ਹੈ ਅਤੇ 1925 ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਇੱਕ ਅਰਧ ਸੈਨਿਕ ਸਵੈਸੇਵੀ ਸੰਗਠਨ ਦੇ ਤੌਰ ‘ਤੇ, ਤਿੰਨ ਵਾਰ ਇਸ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।

ਅਪ੍ਰੈਲ 2022 ਵਿੱਚ ਪੱਤਰਕਾਰ ਇੰਗ੍ਰਿਡ ਥਰਵਾਥ ਨੇ ਕਿਹਾ ਸੀ ਕਿ ਆਰਐਸਐਸ ਨੈਟਵਰਕ ਦੀ ਸਥਾਪਨਾ ਇਟਲੀ ਦੇ ਫ਼ਾਸੀਵਾਦ ਦੇ ਸਿਧਾਂਤਾਂ ‘ਤੇ ਕੀਤੀ ਗਈ ਸੀ, ਇਹ ਵਿਚਾਰਧਾਰਕ ਤੌਰ ‘ਤੇ ਨਾਜ਼ੀਵਾਦ ਨਾਲ ਮਿਲਦੀ ਜੁਲਦੀ ਹੈ ਅਤੇ ਭਾਰਤੀ ਡਾਇਸਪੋਰਾ ਦੇ ਕੁਝ ਲੋਕਾਂ ਦੁਆਰਾ ਇਹ ਵਿਚਾਰਧਾਰਾ ਵਿਦੇਸ਼ਾਂ ਵਿੱਚ ਪਹੁੰਚੀ।

ਸੀਬੀਸੀ ਨਿਊਜ