GTA News Media

Top Info Bar
22.1°C Toronto Loading date...
Canada

ਕੈਨੇਡਾ ਦੀ ਆਬਾਦੀ ਹੋਈ 3.89 ਕਰੋੜ ਤੋਂ ਪਾਰ; ਪਰਵਾਸੀਆਂ ਦਾ ਵੱਡਾ ਯੋਗਦਾਨ

ਕੈਨੇਡਾ ਦੀ ਆਬਾਦੀ ਹੋਈ 3.89 ਕਰੋੜ ਤੋਂ ਪਾਰ; ਪਰਵਾਸੀਆਂ ਦਾ ਵੱਡਾ ਯੋਗਦਾਨ
Share this post via:

ਸਟੇਟਸ ਕੈਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਸਾਲ ਦੀ ਦੂਜੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ ‘ਚ ਹੋਏ ਵਾਧੇ ਵਿਚੋਂ 94 ਫ਼ੀਸਦੀ ਨਵੇਂ ਪ੍ਰਵਾਸੀਆਂ ਦੇ ਆਉਣ ਕਾਰਨ ਸੰਭਵ ਹੋਇਆ ਹੈ। 1 ਜੁਲਾਈ ਨੂੰ ਕੈਨੇਡਾ ਦੀ ਆਬਾਦੀ 3 ਕਰੋੜ 89 ਲੱਖ 30 ਹਜ਼ਾਰ’ਤੇ ਪਹੁੰਚ ਗਈ ਅਤੇ 1 ਅਪਰੈਲ ਦੇ ਮੁਕਾਬਲੇ 0.7 ਫ਼ੀਸਦੀ ਦਾ ਵਾਧਾ ਹੋਇਆ।

ਦੁਨੀਆਂ ਦੇ ਵੱਖ-ਵੱਖ ਕੋਨਿਆਂ ਤੋਂ ਪਰਵਾਸੀ ਕੈਨੇਡਾ ਆ ਰਹੇ ਹਨ ਜਿੰਨ੍ਹਾਂ ਸਦਕਾ ਅਪ੍ਰੈਲ ਤੋਂ ਜੂਨ ਤੱਕ ਕੈਨੇਡਾ ਦੀ ਆਬਾਦੀ ਵਿੱਚ 2 ਲੱਖ 69 ਹਜ਼ਾਰ ਦਾ ਵਾਧਾ ਹੋਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ 2019 ਤੋਂ ਬਾਅਦ ਕਿਸੇ ਤਿਮਾਹੀ ਦੌਰਾਨ ਪਰਵਾਸੀਆਂ ਦੀ ਆਮਦ ਦੇ ਬਰਾਬਰ ਅੰਕੜਾ ਨਹੀਂ ਪਹੁੰਚ ਸਕਿਆ ਜਦੋਂ 2019 ਦੀ ਤੀਜੀ ਤਿਮਾਹੀ ‘ਚ ਇੱਕ ਲੱਖ 76,000 ਪਰਵਾਸੀ ਕੈਨੇਡਾ ਪੁੱਜੇ ਸਨ।

ਮੌਜੂਦਾ ਸਾਲ ਦੀ ਦੂਜੀ ਤਿਮਾਹੀ ਦੌਰਾਨ 1,18,000 ਨਵੇਂ ਪਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਕਦਮ ਰੱਖਿਆ। ਜੇਕਰ ਦੇਖਿਆ ਜਾਵੇ ਤਾਂ ਆਬਾਦੀ ਵਿੱਚ ਵਾਧੇ ਯੋਗਦਾਨ ਕੱਚੇ ਪਰਵਾਸੀਆਂ ਨੇ ਪਾਇਆ ਹੈ, ਜਿਨ੍ਹਾਂ ਵਿਚ ਕੌਮਾਂਤਰੀ ਵਿਦਿਆਰਥੀ, ਵਰਕ ਪਰਮਿਟ ਵਾਲੇ ਅਤੇ ਰਫ਼ਿਊਜੀ ਸ਼ਾਮਲ ਹਨ।

ਸਟੈਟਸਕੈਨ ਅਨੁਸਾਰ ਹਰ ਰੋਜ਼ 3100 ਲੋਕ ਕੈਨੇਡੀਅਨ ਆਬਾਦੀ ਵਿੱਚ ਸ਼ਾਮਲ ਹੋ ਰਹੇ ਹਨ।।ਅੰਤਰਰਾਸ਼ਟਰੀ ਇਮੀਗ੍ਰੇਸ਼ਨ ਦੇ ਆਧਾਰ ‘ਤੇ ਕੈਨੇਡਾ ਨੂੰ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਂਮਾਰੀ ਦੀ ਸ਼ੁਰੂਆਤ ਵਿੱਚ,ਇਮੀਗ੍ਰੇਸ਼ਨ ਦੀ ਰਫ਼ਤਾਰ ਕਾਫ਼ੀ ਹੱਦ ਤੱਕ ਘਟ ਗਈ ਸੀ, ਅਤੇ ਫੈਡਰਲ ਸਰਕਾਰ ਨੇ ਇਸ ਨੂੰ ਤੇਜ਼ ਕਰਨ ਲਈ ਬਹੁਤ ਯਤਨ ਕੀਤੇ। ਇਸ ਸਾਲ ਕੈਨੇਡਾ ਨੇ 4 ਲੱਖ 30 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਸੱਦਾ ਦੇਣ ਦਾ ਟੀਚਾ ਮਿੱਥਿਆ ਹੈ ਅਤੇ ਅਗਲੇ ਸਾਲ 4.50 ਲੱਖ ਤੋਂ ਵੱਧ ਪਰਵਾਸੀਆਂ ਨੂੰ PR ਦਿੱਤੀ ਜਾ ਸਕਦੀ ਹੈ।