GTA News Media

Top Info Bar
22.1°C Toronto Loading date...
Canada Featured

ਕੈਨੇਡਾ ਦੀ ਵੱਸੋਂ ਵਿਚ 2022 ਦੌਰਾਨ ਹੋਇਆ 1 ਮਿਲੀਅਨ ਦਾ ਵਾਧਾ

ਕੈਨੇਡਾ ਦੀ ਵੱਸੋਂ ਵਿਚ 2022 ਦੌਰਾਨ ਹੋਇਆ 1 ਮਿਲੀਅਨ ਦਾ ਵਾਧਾ
Share this post via:

ਸਟੈਟਿਸਟਿਕਸ ਕੈਨੇਡਾ ਅਨੁਸਾਰ 2022 ਦੌਰਾਨ ਇਤਿਹਾਸ ਵਿੱਚ ਪਹਿਲੀ ਵਾਰ ਕੈਨੇਡਾ ਦੀ ਆਬਾਦੀ ਵਿੱਚ 1 ਮਿਲੀਅਨ ਤੋਂ ਵੱਧ ਵਾਧਾ ਹੋਇਆ ਹੈ। ਇਹ ਵਾਧਾ ਪਰਵਾਸੀਆਂ ਅਤੇ ਅਸਥਾਈ ਨਿਵਾਸੀਆਂ ਦੇ ਵਾਧੇ ਕਾਰਨ ਦਰਜ ਕੀਤਾ ਗਿਆ ਹੈ।

1 ਜਨਵਰੀ 2023 ਤੱਕ, ਪਿਛਲੇ 12 ਮਹੀਨਿਆਂ ਵਿਚ ਕੈਨੇਡਾ ਦੀ ਆਬਾਦੀ ਵਿਚ 1.05 ਮਿਲੀਅਨ ਵਾਧਾ ਹੋਇਆ ਅਤੇ ਕੁਲ ਆਬਾਦੀ 39.57 ਮਿਲੀਅਨ ਦਰਜ ਹੋਈ ਹੈ। ਇਸ ਵਾਧੇ ਦਾ ਕਰੀਬ 96% ਹਿੱਸਾ ਅੰਤਰਰਾਸ਼ਟਰੀ ਮਾਈਗ੍ਰੇਸ਼ਨ ਦਾ ਹੈ। ਇਸ ਵੱਸੋਂ ਵਾਧੇ ਨੇ ਕੈਨੇਡਾ ਨੂੰ G-7 ਦੇਸ਼ਾਂ ਵਿਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਮੁਲਕ ਵੱਜੋਂ ਬਰਕਰਾਰ ਰੱਖਿਆ ਹੈ। ਕੈਨੇਡਾ ਦੀ ਆਬਾਦੀ ਵਿਕਾਸ ਦਰ 2.7 % ਦਰਜ ਹੋਈ ਅਤੇ ਇਸ ਹਿਸਾਬ ਨਾਲ ਆਉਂਦੇ ਕਰੀਬ 26 ਸਾਲਾਂ ਵਿਚ ਮੁਲਕ ਦੀ ਆਬਾਦੀ ਦੁੱਗਣੀ ਹੋ ਜਾਵੇਗੀ।

ਆਰਥਿਕਤਾ ਨੂੰ ਚਲਦਾ ਰੱਖਣ ਅਤੇ ਬੁੱਢੀ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਲਈ, ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ ਅਤੇ 2015 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਕਾਫ਼ੀ ਹੁਲਾਰਾ ਦਿੱਤਾ ਹੈ।

ਇਸ ਤੋਂ ਇਲਾਵਾ ਕੈਨੇਡਾ ਸਰਕਾਰ ਸੰਕਟ ਪ੍ਰਭਾਵਿਤ ਮੁਲਕਾਂ ਜਿਵੇਂ ਯੂਕਰੇਨ, ਅਫ਼ਗ਼ਾਨਿਸਤਾਨ, ਤੁਰਕੀ ਅਤੇ ਸੀਰੀਆ ਤੋਂ ਵੀ ਲੋਕਾਂ ਨੂੰ ਕੈਨੇਡਾ ਵਿਚ ਅਸਥਾਈ ਤੌਰ ‘ਤੇ ਸੈਟਲ ਕਰਨ ਲਈ ਵਿਸ਼ੇਸ਼ ਪਹਿਲਕਦਮੀਆਂ ਕਰ ਰਹੀ ਹੈ। ਬੁੱਧਵਾਰ ਨੂੰ ਕੈਨੇਡਾ ਨੇ ਯੂਕਰੇਨੀਆਂ ਲਈ ਐਮਰਜੈਂਸੀ ਟ੍ਰੈਵਲ ਪ੍ਰੋਗਰਾਮ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਯੂਕਰੇਨੀਅਨਾਂ ਕੋਲ ਹੁਣ CAUET  ਪ੍ਰੋਗਰਾਮ ਲਈ ਅਰਜ਼ੀ ਦੇਣ ਲਈ 15 ਜੁਲਾਈ, 2023 ਤੱਕ ਦਾ ਸਮਾਂ ਹੋਵੇਗਾ।