GTA News Media

Top Info Bar
22.1°C Toronto Loading date...
Canada

ਕੈਨੇਡਾ ਨੂੰ ਸਾਬਕਾ ਖੂਫ਼ੀਆ ਅਧਿਕਾਰੀ ਵੱਲੋਂ ਹੋਰ ਚੀਨੀ ਡਿਪਲੋਮੈਟਾਂ ਨੂੰ ਕੱਢਣ ਦੀ ਮੰਗ

ਕੈਨੇਡਾ ਨੂੰ ਸਾਬਕਾ ਖੂਫ਼ੀਆ ਅਧਿਕਾਰੀ ਵੱਲੋਂ ਹੋਰ ਚੀਨੀ ਡਿਪਲੋਮੈਟਾਂ ਨੂੰ ਕੱਢਣ ਦੀ ਮੰਗ
Share this post via:

ਕੈਨੇਡਾ ਦੀ ਖ਼ੂਫ਼ੀਆ ਏਜੰਸੀ ਦੇ ਇੱਕ ਸਾਬਕਾ ਅਧਿਕਾਰੀ ਨੇ ਫ਼ੈਡਰਲ ਸਰਕਾਰ ਨੂੰ ਹੋਰ ਚੀਨੀ ਡਿਪਲੋਮੈਟਾਂ ਨੂੰ ਵੀ ਬਾਹਰ ਕੱਢਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਡਿਪਲੋਮੈਟਾਂ ਦੀ ਦੇਸ਼ ਵਿੱਚ ਬਹੁਤ ਵੱਡੀ ਮੌਜੂਦਗੀ ਹੈ। ਮਿਸ਼ੇਲ ਜੂਨੋ-ਕਟਸੂਆ ਦਾ ਕਹਿਣਾ ਹੈ ਕਿ ਕੈਨੇਡੀਅਨ ਸਿਕਿਓਰਟੀ ਇੰਟੈਲੀਜੈਂਸ ਸਰਵਿਸ (CSIS) 1990ਵਿਆਂ ਤੋਂ ਇਸ ਬਾਰੇ ਜਾਣੂ ਹੈ ਕਿ ਚੀਨ ਦੁਆਰਾ ਕੰਜ਼ਰਵੇਟਿਵ ਅਤੇ ਲਿਬਰਲ ਸਰਕਾਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਹੈ।

ਵਿਦੇਸ਼ੀ ਦਖ਼ਲਅੰਦਾਜ਼ੀ ਦਾ ਅਧਿਐਨ ਕਰ ਰਹੀ ਹਾਊਸ ਔਫ਼ ਕੌਮਨਜ਼ ਦੀ ਕਮੇਟੀ ਅੱਗੇ ਪੇਸ਼ ਹੁੰਦਿਆਂ ਮਿਸ਼ੇਲ ਨੇ ਕਿਹਾ ਕਿ ਚੀਨ ਨੇ ਮੁਲਕ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸੇ ਹਫ਼ਤੇ ਕੈਨੇਡਾ ਨੇ ਚੀਨ ਦੇ ਇੱਕ ਡਿਪਲੋਮੈਟ ਨੂੰ ਮੁਲਕੋਂ ਬਾਹਰ ਕੱਢਿਆ ਹੈ ਕਿਉਂਕਿ ਇੱਕ ਇੰਟੈਲੀਜੈਂਸ ਰਿਪੋਰਟ ਵਿਚ ਉਸ ਡਿਪਲੋਮੈਟ ‘ਤੇ ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਅਤੇ ਹੌਂਗਕੌਂਗ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਸਾਲ 2021 ਵਿਚ ਟਾਰਗੇਟ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਮਿਸ਼ੇਲ ਨੇ ਕਿਹਾ ਕਿ ਭਾਵੇਂ ਕੈਨੇਡਾ ਨੇ ਸਹੀ ਦਿਸ਼ਾ ਵਿਚ ਕਦਮ ਚੁੱਕਿਆ ਹੈ, ਪਰ ਇਹ ਕਾਫ਼ੀ ਨਹੀਂ ਹੈ, ਅਤੇ ਕੈਨੇਡਾ ਵਿੱਚ ਇੰਨੀ ਤਾਦਾਦ ਵਿਚ ਬਾਕੀ ਚੀਨੀ ਡਿਪਲੋਮੈਟਾਂ ਦੇ ਹੋਣ ਦਾ ਕੋਈ ਕਾਰਨ ਨਹੀਂ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ 16 ਮਾਰਚ ਤੱਕ, ਕੈਨੇਡਾ ਵਿੱਚ ਚੀਨ ਦੇ ਦੂਤਾਵਾਸ ਅਤੇ ਕੌਂਸਲੇਟਾਂ ਲਈ ਮਾਨਤਾ ਪ੍ਰਾਪਤ 178 ਰਜਿਸਟਰਡ ਡਿਪਲੋਮੈਟ ਸਨ, ਅਤੇ ਮੌਂਟ੍ਰੀਅਲ ਵਿੱਚ ਇੰਟਰਨੈਸ਼ਨਲ ਸਿਵਿਲ ਏਵੀਏਸ਼ਨ ਔਰਗੇਨਾਈਜ਼ੇਸ਼ਨ ਨਾਲ ਪੰਜ ਹੋਰ ਚੀਨ ਦੇ ਡਿਪਲੋਮੈਟਾਂ ਨੂੰ ਮਾਨਤਾ ਮਿਲੀ ਹੋਈ ਹੈ।

ਦ ਕੈਨੇਡੀਅਨ ਪ੍ਰੈੱਸ